ਕ੍ਰਿਸਮਿਸ ਤੋਂ ਪਹਿਲਾ ਕੰਸਟਰਕਸ਼ਨ ਕੰਪਨੀਆਂ ਦੇ ਕਰਮਚਾਰੀਆਂ ਨੂੰ ਵੱਡਾ ਝਟਕਾ

ਨਿਊਜ਼ੀਲੈਂਡ ‘ਚ ਕੰਸਟਰਕਸ਼ਨ ਕੰਪਨੀਆਂ ਲਈ ਕੰਮ ਕਰਦੇ 750 ਪ੍ਰਵਾਸੀ ਕਰਮਚਾਰੀਆਂ ਲਈ ਕ੍ਰਿਸਮਿਸ ਤੋਂ ਐਨ ਪਹਿਲਾ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਉਨ੍ਹਾਂ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਦਰਅਸਲ ਕੁੱਝ ਮੀਡੀਆ ਰਿਪੋਰਟਾਂ ‘ਚ ਦੱਸਿਆ ਗਿਆ ਹੈ ਕਿ 10 ਕੰਸਟਰਕਸ਼ਨ ਸਾਈਟਾਂ ‘ਤੇ ਕੰਮ ਕਰਦੇ 750 ਪ੍ਰਵਾਸੀ ਕਰਮਚਾਰੀਆਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਹੈ। ਦਰਅਸਲ ਕੰਪਨੀ ਨੂੰ ਦੀਵਾਲੀਆ ਐਲਾਨ ਦਿੱਤਾ ਗਿਆ ਹੈ। ਇੱਕ ਅਹਿਮ ਗੱਲ ਇਹ ਵੀ ਹੈ ਕਿ, “ਉਨ੍ਹਾਂ 750 ਵਿੱਚੋਂ, ਲਗਭਗ 500 ਅਸਥਾਈ ਵੀਜ਼ਿਆਂ ‘ਤੇ ਹਨ ਜਦਕਿ ਹੋਰ 250 ਰੈਜੀਡੇਂਟ ਵੀਜ਼ਿਆਂ ‘ਤੇ ਰਹਿ ਰਹੇ ਹਨ।” ਇਹ ਸਾਰੇ ਫਿਲੀਪੀਨੋ ਵਰਕਰ ‘ਕੰਸਟਰਕਸ਼ਨ ਰਿਕਰੀਊਟਰ ਈਸੀਈ’ ਨਾਮ ਦੀ ਕੰਪਨੀ ਲਈ ਕੰਮ ਕਰ ਰਹੇ ਸੀ।

ਗਰੁੱਪ ਦੀਆਂ ਪੰਜ ਕੰਪਨੀਆਂ ਦੇ ਬੰਦ ਹੋਣ ਨਾਲ 1000 ਤੋਂ ਵੱਧ ਸਥਾਈ ਸਟਾਫ਼, ਕੈਜ਼ੂਅਲ ਵਰਕਰ ਅਤੇ ਠੇਕੇਦਾਰ ਪ੍ਰਭਾਵਿਤ ਹੋਏ ਹਨ। ਮਾਈਗਰੈਂਟਸ ਦੇ ਯੂਨੀਅਨ ਨੈਟਵਰਕ ਦੇ ਕੋਆਰਡੀਨੇਟਰ ਮਾਈਕੀ ਸੈਂਟੋਸ ਨੇ ਕਿਹਾ ਕਿ ਜਦੋਂ ਅਚਾਨਕ ਰਿਸੀਵਰਸ਼ਿਪ ਬਾਰੇ ਦੱਸਿਆ ਗਿਆ ਤਾਂ 750 ਲੋਕ ਸਾਈਟਾਂ ‘ਤੇ ਕੰਮ ਕਰ ਰਹੇ ਸਨ। ਸੈਂਟੋਸ ਨੇ ਕਿਹਾ ਕਿ ਵਰਕਰ ਨਵੀਆਂ ਕੰਪਨੀਆਂ ਨਾਲ ਤੁਰੰਤ ਸ਼ੁਰੂਆਤ ਵੀ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਦੇ ਵੀਜ਼ਾ ਸ਼ਰਤਾਂ ਨੂੰ ਬਦਲਣ ਦੀ ਲੋੜ ਹੁੰਦੀ ਹੈ।

ਉਨ੍ਹਾਂ ਕਿਹਾ ਕਿ, “ਕਰਮਚਾਰੀਆਂ ਨੂੰ ਪਹਿਲਾਂ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ, ਫਿਰ ਉਹਨਾਂ ਦਾ ਵੀਜ਼ਾ ਬਦਲਣ ਲਈ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੋਲ ਦਰਜ ਕੀਤਾ ਜਾਵੇਗਾ ਅਤੇ ਇੱਕ ਵਾਰ ਜਦੋਂ ਉਹਨਾਂ ਦਾ ਨਵਾਂ ਵੀਜ਼ਾ ਮਨਜ਼ੂਰ ਹੋ ਜਾਂਦਾ ਹੈ, ਤਾਂ ਉਹ ਕੰਮ ਸ਼ੁਰੂ ਕਰ ਸਕਦੇ ਹਨ। ਇਹ ਸਾਰੇ ਹੁਨਰਮੰਦ ਕਾਮੇ ਹਨ ਅਤੇ ਉਦਯੋਗ ਨੂੰ ਇਹਨਾਂ ਦੀ ਲੋੜ ਹੈ, ਪਰ ਇਹਨਾਂ ਦਾ ਵੀਜ਼ਾ ਬਦਲਣ ਵਿੱਚ ਕਈ ਵਾਰ ਇੱਕ ਤੋਂ ਤਿੰਨ ਮਹੀਨੇ ਲੱਗ ਜਾਂਦੇ ਹਨ, ਇਸ ਲਈ ਬੇਰੁਜ਼ਗਾਰੀ ਦਾ ਸਮਾਂ ਕੱਢਣਾ ਇਨ੍ਹਾਂ ਲਈ ਮੁਸ਼ਕਿਲ ਹੋ ਜਾਵੇਗਾ।”

Add a Comment

Your email address will not be published. Required fields are marked *