ਵੀਟਾ ਦਾਨੀ ITTF ਸੰਚਾਲਨ ਕਮੇਟੀ ਦੀ ਮੈਂਬਰ ਬਣਨ ਵਾਲੀ ਪਹਿਲੀ ਭਾਰਤੀ
December 21, 2023
![](http://mehakewattan.com/wp-content/uploads/2023/12/2023_12image_10_45_20800309512-ll.jpg)
ਨਵੀਂ ਦਿੱਲੀ– ਖੇਡ ਪ੍ਰਮੋਟਰ ਤੇ ਉਦਯੋਗਪਤੀ ਵੀਟਾ ਦਾਨੀ ਕੌਮਾਂਤਰੀ ਟੇਬਲ ਟੈਨਿਸ ਸੰਘ (ਆਈ. ਟੀ. ਟੀ. ਐੱਫ.) ਵਿਚ ਸੰਚਾਲਨ ਕਮੇਟੀ ਦੀ ਮੈਂਬਰ ਦੇ ਰੂਪ ਵਿਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਇਸਦਾ ਅਧਿਕਾਰਤ ਐਲਾਨ ਬੁੱਧਵਾਰ ਨੂੰ ਕੀਤਾ ਗਿਆ। ਅਲਟੀਮੇਟ ਟੇਬਲ ਟੈਨਿਸ ਦੀ ਪ੍ਰਧਾਨ ਦੇ ਤੌਰ ’ਤੇ ਵੀਟਾ ਇਸ ਖੇਡ ਨੂੰ ਬੜ੍ਹਾਵਾ ਦੇ ਰਹੀ ਹੈ। ਇਸ ਟੂਰਨਾਮੈਂਟ ਦਾ ਆਯੋਜਨ ਦੇਸ਼ ਦੇ 25 ਰਾਜਾਂ ਵਿਚ ਹੋ ਰਿਹਾ ਹੈ