ਨਵੇਂ ਅਵਤਾਰ ‘ਚ ਨਜ਼ਰ ਆਵੇਗੀ ਭਾਰਤੀ ਟੀਮ

  • ਬੀ. ਸੀ. ਸੀ. ਆਈ. ਵਲੋਂ ਨਵੀਂ ਜਰਸੀ ਦਾ ਐਲਾਨ ਨਵੀਂ ਦਿੱਲੀ, 18 ਸਤੰਬਰ – ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਹੋ ਚੁੱਕਾ ਹੈ ਅਤੇ ਅਧਿਕਾਰਕਕਿਟ ਪਾਰਟਨਰ ਐਮ. ਪੀ. ਐਲ. ਸਪੋਟਰਸ ਨੇੇ ਨਵੀਂ ਜਰਸੀ ਜਾਰੀ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ | ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਦੀ ਨਵੀਂ ਜਰਸੀ ਜਾਰੀ ਕੀਤੀ ਜਾਵੇਗੀ | ਐਮ.ਪੀ.ਐਲ. ਨੇ ਟਵਿੱਟਰ ‘ਤੇ ਇਕ ਵੀਡੀਓ ਪੋਸਟ ਕੀਤੀ, ਜਿਸ ‘ਚ ਕਪਤਾਨ ਰੋਹਿਤ ਸ਼ਰਮਾ, ਹਾਰਦਿਕ ਪਾਂਡਿਆ ਅਤੇ ਬੱਲੇੇਬਾਜ਼ ਸ੍ਰੇਅਰਸ਼ ਅਈਅਰ ਨੇ ਦੱਸਿਆ ਕਿ ਪ੍ਰਸੰਸਕ ਆਪਣੀ ਪਸੰਦ ਦੀ ਜਰਸੀ ਬਣਵਾਉਣ ਲਈ ਸੁਝਾਅ ਦੇ ਸਕਦੇ ਹਨ | ਇਸ ਤੋਂ ਪਹਿਲਾਂ 2021 ਟੀ-20 ਵਿਸ਼ਵ ਕੱਪ ਲਈ ਵੀ ਭਾਰਤ ਦੀ ਨਵੀਂ ਜਰਸੀ ਜਾਰੀ ਕੀਤੀ ਗਈ ਸੀ | ਇਸ ਵਾਰ ਇਹ ਨੀਲੇ ਅਸਮਾਨੀ ਰੰਗ ਦੀ ਹੋਵੇਗੀ |

Add a Comment

Your email address will not be published. Required fields are marked *