ਨੌਕਰੀ ਦੇ ਪਹਿਲੇ ਹੀ ਦਿਨ ਮੁੰਡੇ ਨੇ ਆਸ਼ਕੀ ‘ਚ ਚੁੱਕਿਆ ਖ਼ੌਫਨਾਕ ਕਦਮ

ਗੁਰਦਾਸਪੁਰ – ਪਾਕਿਸਤਾਨ ਦੇ ਸੋਹਾਨ ਇਲਾਕੇ ਵਿਚ ਇਕ ਨੌਜਵਾਨ ਨੇ ਇਕ ਕੁੜੀ ਦੇ ਘਰ ਜਾ ਕੇ ਉਸ ਦੇ ਸਿਰ ਵਿਚ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕੁਝ ਸਮੇਂ ਬਾਅਦ ਨੌਜਵਾਨ ਨੇ ਵੀ ਆਪਣੇ ਸਿਰ ’ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪ੍ਰਵੇਜ਼ ਅਲਾਤ (20), ਮ੍ਰਿਤਕਾ ਰੇਸ਼ਮਾ (16) ਦਾ ਰਿਸ਼ਤੇਦਾਰ ਸੀ। 

ਰੇਸ਼ਮਾ ਅਜੇ ਸਕੂਲ ’ਚ ਪੜ੍ਹਦੀ ਸੀ। ਇਸ ਤੋਂ ਪਹਿਲਾਂ ਵਿਆਹ ਦੇ ਪ੍ਰਸਤਾਵ ਕਾਰਨ ਉਕਤ ਮੁੰਡਾ-ਕੁੜੀ ਦੇ ਪਰਿਵਾਰਾਂ ਵਿਚ ਕੁਝ ਮਤਭੇਦ ਪੈਦਾ ਹੋ ਗਏ ਸਨ, ਕਿਉਂਕਿ ਕੁੜੀ ਨੇ ਵਿਆਹ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਮੁੰਡੇ ਨੂੰ ਅੱਜ ਹੀ ਨੌਕਰੀ ਮਿਲੀ ਸੀ ਅਤੇ ਜਦੋਂ ਉਹ ਨੌਕਰੀ ਤੋਂ ਘਰ ਵਾਪਸ ਆਇਆ ਤਾਂ ਉਸ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਉਹ ਉਸੇ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਪਰਿਵਾਰ ਨਾਲ ਬਹਿਸ ਤੋਂ ਬਾਅਦ ਉਹ ਪਿਸਤੌਲ ਲੈ ਕੇ ਘਰੋਂ ਨਿਕਲਿਆ ਅਤੇ ਸਿੱਧਾ ਲੜਕੀ ਦੇ ਘਰ ਚਲਾ ਗਿਆ ਅਤੇ ਉਸ ਸਮੇਂ ਲੜਕੀ ਦਾ ਪਰਿਵਾਰ ਵੀ ਉਥੇ ਮੌਜੂਦ ਸੀ। ਉਹ ਲੜਕੀ ਤੱਕ ਪਹੁੰਚਣ ’ਚ ਕਾਮਯਾਬ ਹੋ ਗਿਆ ਅਤੇ ਉਸ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ।

Add a Comment

Your email address will not be published. Required fields are marked *