ਫ਼ਿਲਮ ‘Special 26’ ਦੀ ਤਰਜ਼ ‘ਤੇ ਫ਼ਰਜ਼ੀ ਮੁਲਾਜ਼ਮ ਬਣ ਕੇ ਕਰਦੇ ਸੀ ਛਾਪੇਮਾਰੀ

ਨਵੀਂ ਦਿੱਲੀ – ਬਾਲੀਵੁੱਡ ਫ਼ਿਲਮ ‘ਸਪੈਸ਼ਲ-26’ ਦੀ ਤਰਜ਼ ’ਤੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੇ ਨਾਂ ਜ਼ੁਬੈਰ ਅਤੇ ਸਮੀਰ ਹਨ। ਮੁਲਜ਼ਮ ਨਕਲੀ ਪੁਲਸ ਵਾਲੇ ਬਣ ਕੇ ਸਪਾ ਅਤੇ ਮਸਾਜ ਸੈਂਟਰਾਂ ’ਤੇ ਛਾਪੇਮਾਰੀ ਕਰਦੇ ਸਨ।ਬਾਅਦ ’ਚ ਉਥੇ ਚੱਲ ਰਹੇ ਨਾਜਾਇਜ਼ ਕਾਰੋਬਾਰ ਦੀ ਗੱਲ ਕਰਦੇ ਹੋਏ ਲੁੱਟ-ਖੋਹ ਕਰ ਕੇ ਭੱਜ ਜਾਂਦੇ ਸਨ। ਸ਼ਾਹਦਰਾ ਜ਼ਿਲ੍ਹਾ ਡੀ.ਸੀ.ਪੀ. ਰੋਹਿਤ ਮੀਨਾ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮਾਂ ਕੋਲੋਂ ਅਪਰਾਧ ’ਚ ਵਰਤਿਆ ਗਿਆ ਦਿੱਲੀ ਪੁਲਸ ਦਾ ਜਾਅਲੀ ਪਛਾਣ ਪੱਤਰ, ਅਪਰਾਧ ’ਚ ਵਰਤੀ ਗਈ ਬਾਈਕ ਅਤੇ ਮੋਬਾਈਲ ਫੋਨ ਬਰਾਮਦ ਕੀਤਾ ਹੈ। ਇਨ੍ਹਾਂ ਕੋਲੋਂ ਪੁਲਸ ਦੀ ਵਰਦੀ, ਵਾਇਰਲੈੱਸ ਸੈੱਟ, ਜਾਅਲੀ ਆਈ. ਕਾਰਡ, ਸਾਇਰਨ ਨਾਲ ਫਿੱਟ ਸਾਈਕਲ ਅਤੇ ਹੋਰ ਸਾਮਾਨ ਬਰਾਮਦ ਹੋਇਆ ਸੀ। ਫੜੇ ਗਏ ਦੋਵੇਂ ਮੁਲਜ਼ਮ ਜ਼ੁਬੈਰ ਅਤੇ ਸਮੀਰ ਇਸ ਗਰੋਹ ਦੇ ਮਾਸਟਰਮਾਈਂਡ ਹਨ।

Add a Comment

Your email address will not be published. Required fields are marked *