ਸੋਸ਼ਲ ਮੀਡੀਆ ‘ਤੇ ਸਰਕਾਰੀ ਯੋਜਨਾ ਦਾ ਪ੍ਰਚਾਰ ਕਰਨਾ ਮੰਤਰੀਆਂ ਨੂੰ ਪਿਆ ਮਹਿੰਗਾ
![](http://mehakewattan.com/wp-content/uploads/2023/06/2023_4image_11_33_364261263twitter-ll.jpg)
ਭੋਪਾਲ – ਮੱਧ ਪ੍ਰਦੇਸ਼ ਦੇ ਸੀ. ਐੱਮ. ਸ਼ਿਵਰਾਜ ਸਿੰਘ ਚੌਹਾਨ ਨੇ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ’ਚ ‘ਲਾਡਲੀ ਲਕਸ਼ਮੀ’ ਅਤੇ ‘ਮੁੱਖ ਮੰਤਰੀ ਕੰਨਿਆ ਵਿਵਾਹ ਯੋਜਨਾ’ ਤੋਂ ਬਾਅਦ ਤੀਜੀ ਅਹਿਮ ਯੋਜਨਾ ਸ਼ੁਰੂ ਕੀਤੀ ਹੈ ਜਿਸ ਦਾ ਨਾਮ ‘ਮੁੱਖ ਮੰਤਰੀ ਲਾਡਲੀ ਬਹਿਨਾ ਯੋਜਨਾ’ ਹੈ। ਸਰਕਾਰ ਵੱਲੋਂ ਇਸ ਯੋਜਨਾ ਦਾ ਸੋਸ਼ਲ ਮੀਡੀਆ ‘ਤੇ ਖ਼ੂਬ ਪ੍ਰਚਾਰ ਕੀਤਾ ਗਿਆ ਪਰ ਇਸ ਦੀ ਇਵਜ ਵਿਚ ਟਵਿੱਟਰ ਵੱਲੋਂ 4 ਮੰਤਰੀਆਂ ਦੇ ਖਾਤਿਆਂ ਤੋਂ ਬਲਿਊ ਟਿਕ ਗਾਇਬ ਕਰ ਦਿੱਤੇ ਗਏ।
ਦਰਅਸਲ, ਇਸ ਯੋਜਨਾ ਦੇ ਪ੍ਰਚਾਰ-ਪ੍ਰਸਾਰ ਲਈ ਐੱਮ. ਪੀ. ਸਰਕਾਰ ਦੇ ਮੰਤਰੀਆਂ ਨੇ ਆਪਣੇ ਟਵਿੱਟਰ ਡੀ. ਪੀ. ’ਚ ‘ਲਾਡਲੀ ਬਹਿਨਾ ਯੋਜਨਾ’ ਦੀ ਤਸਵੀਰ ਲਗਾਈ। ਇਸ ਤੋਂ ਤੁਰੰਤ ਬਾਅਦ ਕਈ ਮੰਤਰੀਆਂ ਦੇ ਅਧਿਕਾਰਕ ਟਵਿੱਟਰ ਹੈਂਡਲ ਤੋਂ ਬਲਿਊ ਟਿਕ ਗਾਇਬ ਹੋ ਗਿਆ। ਬਲਿਊ ਟਿਕ ਗੁਆਉਣ ਵਾਲੇ ਇਨ੍ਹਾਂ ਮੰਤਰੀਆਂ ’ਚ ਸੂਬੇ ਦੇ ਗ੍ਰਹਿ ਮੰਤਰੀ ਵੀ ਸ਼ਾਮਲ ਹਨ।

![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)