ਪੂਲ ’ਚ ਡੁੱਬਣ ਵਾਲੇ ਮ੍ਰਿਤਕਾਂ ਦੇ ਮਾਤਾ-ਪਿਤਾ ਨੂੰ ਐਡਵੈਂਚਰ ਰਿਜ਼ਾਰਟ ਦੇਵੇਗਾ 1.99 ਕਰੋੜ ਦਾ ਮੁਆਵਜ਼ਾ

ਜਲੰਧਰ – ਤਿੰਨ ਸਾਲ ਬੀਤ ਚੁੱਕੇ ਹਨ ਪਰ ਕੇਰਲ ਦੇ ਏਰਨਾਕੁਲਸ ਦੇ ਅੰਬਲੂਰ ਦੇ ਪੀ. ਵੀ. ਪ੍ਰਕਾਸ਼ਨ ਅਤੇ ਉਨ੍ਹਾਂ ਦੀ ਪਤਨੀ ਵਨਜਾ ਪ੍ਰਕਾਸ਼ਨ ਹਾਲੇ ਵੀ ਪੁਣੇ ਦੇ ਇਕ ਰਿਜ਼ਾਰਟ ’ਚ ਡੁੱਬਣ ਦੀ ਘਟਨਾ ਵਿਚ ਆਪਣੇ ਦੋ ਪੁੱਤਰਾਂ ਨੂੰ ਗੁਆਉਣ ਦੇ ਸਦਮੇ ’ਚੋਂ ਬਾਹਰ ਨਹੀਂ ਆ ਸਕੇ ਹਨ। ਜੋੜੇ ਨੇ ਇਨਸਾਫ ਲਈ ਲੜਾਈ ਲੜੀ ਅਤੇ ਆਖਿਰਕਾਰ ਜਿੱਤ ਹਾਸਲ ਕੀਤੀ ਹੈ। ਏਰਨਾਕੁਲਮ ਖਪਤਕਾਰ ਵਿਵਾਦ ਹੱਲ ਕਮਿਸ਼ਨ ਨੇ ਰਿਜ਼ਾਰਟ ਨੂੰ ਜੋੜੇ ਨੂੰ 1.99 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ।

ਏਰਨਾਕੁਲਮ ਦੇ ਅੰਬਲੂਰ ਦੇ ਪੀ. ਵੀ. ਪ੍ਰਕਾਸ਼ਨ ਅਤੇ ਉਨ੍ਹਾਂ ਦੀ ਪਤਨੀ ਵਨਜਾ ਪ੍ਰਕਾਸ਼ਨ ਨੇ ਦੱਸਿਆ ਕਿ 24 ਅਕਤੂਬਰ 2020 ਮਿਥੁਨ ਅਤੇ ਨਿਧਿਨ ਨੇ 22 ਹੋਰ ਲੋਕਾਂ ਨਾਲ ਪੁਣੇ ਵਿਚ ਕਰਾਂਡੀ ਵੈੱਲੀ ਐਡਵੈਂਚਰ ਅਤੇ ਐਗਰੋ ਟੂਰਿਜ਼ਮ ਰਿਜ਼ਾਰਟ ਵਿਚ ਕਮਰੇ ਬੁੱਕ ਕੀਤੇ। ਅਗਲੇ ਦਿਨ ਮਿਥੁਨ ਅਤੇ ਨਿਧਿਨ ਦੋਵੇਂ ਰਿਜ਼ਾਰਟ ਦੇ ਤਲਾਬ ਵਿਚ ਡੁੱਬ ਗਏ। ਮ੍ਰਿਤਕਾਂ ਦੇ ਮਾਤਾ-ਪਿਤਾ ਨੇ ਲਾਪਰਵਾਹੀ ਦਾ ਹਵਾਲਾ ਦਿੰਦੇ ਹੋਏ ਰਿਜ਼ਾਰਟ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਰਿਜ਼ਾਰਟ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਨ ਅਤੇ ਚੌਕਸ ਲਾਈਫਗਾਰਡ ਸੇਵਾਵਾਂ ਨੂੰ ਬਣਾਈ ਰੱਖਣ ’ਚ ਅਸਫਲ ਰਿਹਾ ਹੈ। ਉਨ੍ਹਾਂ ਨੇ ਤਰਕ ਦਿੱਤਾ ਕਿ ਜੇ ਰਿਜ਼ਾਰਟ ਨੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਲੋੜੀਂਦੇ ਉਪਾਅ ਕੀਤੇ ਹੁੰਦੇ ਤਾਂ ਤ੍ਰਾਸਦੀ ਨੂੰ ਟਾਲਿਆ ਜਾ ਸਕਦਾ ਸੀ।

ਪ੍ਰਕਾਸ਼ਨ ਨੇ ਕਿਹਾ ਕਿ ਜਦੋਂ ਸਾਨੂੰ ਰਿਜ਼ਾਰਟ ਅਧਿਕਾਰੀਆਂ ਹੱਥੋਂ ਸੋਸ਼ਣ ਦਾ ਸਾਹਮਣਾ ਕਰਨਾ ਪਿਆ ਤਾਂ ਅਸੀਂ ਉਨ੍ਹਾਂ ਦੇ ਖ਼ਿਲਾਫ਼ ਕਾਨੂੰਨੀ ਰੂਪ ਨਾਲ ਲੜਨ ਦਾ ਫ਼ੈਸਲਾ ਕੀਤਾ। ਹਾਲਾਂਕਿ ਕੋਈ ਵੀ ਮੁਆਵਜ਼ਾ ਉਨ੍ਹਾਂ ਦੇ ਜਾਵਨ ਵਿਚ ਪੈਦਾ ਹੋਏ ਖਾਲੀਪਨ ਨੂੰ ਨਹੀਂ ਭਰ ਸਕਦਾ ਪਰ ਉਨ੍ਹਾਂ ਨੇ ਇਹ ਯਕੀਨੀ ਕਰਨ ਲਈ ਸਮਾਜਿਕ ਵਚਨਬੱਧਤਾ ਵਜੋਂ ਮਾਮਲਾ ਲੜਨ ਦਾ ਫ਼ੈਸਲਾ ਕੀਤਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਮੁੜ ਨਾ ਹੋਣ ਅਤੇ ਨੌਜਵਾਨਾਂ ਨੂੰ ਆਕਰਿਸ਼ਤ ਕਰਨ ਲਈ ਇਨ੍ਹਾਂ ਥਾਵਾਂ ’ਤੇ ਲੋੜੀਂਦੇ ਸੁਰੱਖਿਆ ਉਪਾਅ ਹਨ।

ਖਪਤਕਾਰ ਵਿਵਾਦ ਹੱਲ ਕਮਿਸ਼ਨ ਦੇ ਮੁਖੀ ਡੀ. ਬੀ. ਬੀਨੂ, ਮੈਂਬਰ ਵੀ. ਰਾਮਚੰਦਰਨ ਅਤੇ ਸ਼੍ਰੀਵਿੱਦਿਆ ਟੀ. ਐੱਨ. ਨੇ ਕਿਹਾ ਕਿ ਰਿਜ਼ਾਰਟ ਅਹਿਮ ਸੁਰੱਖਿਆ ਉਪਾਅ ਮੁਹੱਈਆ ਕਰਨ ਵਿਚ ਅਸਫਲ ਰਿਹਾ ਹੈ ਅਤੇ ਆਪਣੇ ਮਹਿਮਾਨਾਂ ਦੀ ਸੁਰੱਖਿਆ ਅਤੇ ਭਲਾਈ ਯਕੀਨੀ ਕਰਨ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਪੂਰਾ ਨਹੀਂ ਕੀਤਾ ਹੈ। ਕਮਿਸ਼ਨ ਨੇ ਆਪਣੇ ਹੁਕਮ ਵਿਚ ਕਰੰਡੀ ਵੈੱਲੀ ਐਡਵੈਂਛਰ ਐਂਡ ਐਗਰੋ ਟੂਰਿਜ਼ਮ ਰਿਜ਼ਾਰਟ ਨੂੰ 1.99 ਕਰੋੜ ਰੁਪਏ ਦਾ ਮੁਆਵਜ਼ਾ ਅਤੇ ਅਦਾਲਤੀ ਖ਼ਰਚ 20,000 ਰੁਪਏ ਪੀੜਤ ਮਾਤਾ-ਪਿਤਾ ਨੂੰ ਦੇਣ ਦਾ ਹੁਕਮ ਦਿੱਤਾ।

Add a Comment

Your email address will not be published. Required fields are marked *