ਆਸਟ੍ਰੇਲੀਆ ਨੇ ਪਾਕਿਸਤਾਨ ਨਾਲ ਹੋਣ ਵਾਲੇ ਦੂਜੇ ਟੈਸਟ ਲਈ ਟੀਮ ਐਲਾਨੀ

ਮੈਲਬੋਰਨ– ਆਸਟ੍ਰੇਲੀਆ ਨੇ 26 ਦਸੰਬਰ ਨੂੰ ਪਾਕਿਸਤਾਨ ਵਿਰੁੱਧ ਹੋਣ ਵਾਲੇ ਦੂਜੇ ਟੈਸਟ ਮੁਕਾਬਲੇ ਲਈ ਆਪਣੇ 13 ਖਿਡਾਰੀਆਂ ਦੀ ਟੀਮ ਦਾ ਐਲਾਨ ਕਰ ਦਿੱਤਾ ਹੈ। ਚੋਣਕਾਰਾਂ ਨੇ ਪਹਿਲੇ ਟੈਸਟ ਮੈਚ ਤੋਂ ਬਾਅਦ ਲਾਂਸ ਮੌਰਿਸ ਨੂੰ ਟੀਮ ਵਿਚੋਂ ਬਾਹਰ ਕੀਤਾ ਹੈ। ਉਹ ਬੀ. ਬੀ. ਐੱਲ. ਵਿਚ ਪਰਥ ਸਕਾਚਰਸ ਲਈ ਖੇਡ ਸਕਦਾ ਹੈ। ਪਹਿਲੇ ਮੈਚ ਲਈ 14 ਮੈਂਬਰੀ ਟੀਮ ਚੁਣੀ ਗਈ ਸੀ। ਟੀਮ ਇਸ ਤਰ੍ਹਾਂ ਹੈ- ਪੈਟ ਕਮਿੰਸ (ਕਪਤਾਨ), ਸਕਾਟ ਬੋਲੈਂਡ, ਐਲਕਸ ਕੈਰੀ, ਕੈਮਰੂਨ ਗ੍ਰੀਨ, ਜੋਸ਼ ਹੇਜ਼ਲਵੁਡ, ਟ੍ਰੈਵਿਸ ਹੈੱਡ, ਉਸਮਾਨ ਖਵਾਜ਼ਾ, ਮਾਰਨਸ ਲਾਬੂਸ਼ੇਨ, ਨਾਥਨ ਲਿਓਨ, ਮਿਸ਼ੇਲ ਮਾਰਸ਼, ਸਟੀਵ ਸਮਿਥ, ਡੇਵਿਡ ਵਾਰਨਰ।

Add a Comment

Your email address will not be published. Required fields are marked *