ਪੈਕੇਟ ’ਚੋਂ ਇਕ ਬਿਸਕੁਟ ਨਿਕਲਿਆ ਘੱਟ, ਗਾਹਕ ਨੇ ਕੀਤੀ ਸ਼ਿਕਾਇਤ

ਤਿਰੂਵੱਲੁਰ  – ਭਾਰਤ ਦੀ ਦਿੱਗਜ਼ ਕੰਪਨੀ ਆਈ. ਟੀ. ਸੀ. ਲਿਮਟਿਡ ਨੂੰ ਇਕ ਬਿਸਕੁੱਟ ਇਕ ਲੱਖ ਰੁਪਏ ’ਚ ਪਿਆ ਹੈ। ਖਪਤਕਾਰ ਫੋਰਮ ’ਚ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਚੇਨਈ ਦਾ ਹੈ, ਜਿੱਥੇ ਆਈ. ਟੀ. ਸੀ. ਲਿਮਟਿਡ ’ਤੇ ਫੋਰਮ ਨੇ ਵੱਡਾ ਜੁਰਮਾਨਾ ਲਾਇਆ ਹੈ। ਸੂਤਰਾਂ ਮੁਤਾਬਕ ਆਈ. ਟੀ. ਸੀ. ਨੂੰ ਪੈਕੇਟ ’ਚ ਇਕ ਬਿਸਕੁੱਟ ਘੱਟ ਰੱਖਣਾ ਬਹੁਤ ਭਾਰੀ ਪੈ ਗਿਆ। ਇਸ ਕਾਰਨ ਕੋਰਟ ਨੇ ਕੰਪਨੀ ਨੂੰ 1 ਲੱਖ ਰੁਪਏ ਦਾ ਜੁਰਮਾਨਾ ਦੇਣ ਦਾ ਹੁਕਮ ਦਿੱਤਾ ਹੈ।

ਦਰਅਸਲ ਤਾਮਿਲਨਾਡੂ ਦੇ ਚੇਨਈ ਵਿਚ ਐੱਮ. ਐੱਮ. ਡੀ. ਏ. ਮਾਥੁਰ ਕੇ. ਪੀ. ਦਿਲੀਬਾਬੂ ਨਾਂ ਦੇ ਇਕ ਵਿਅਕਤੀ ਨੇ ਮਨਾਲੀ ਦੀ ਇਕ ਦੁਕਾਨ ਤੋਂ ਸੜਕ ’ਤੇ ਘੁੰਮ ਰਹੇ ਅਵਾਰਾ ਕੁੱਤਿਆਂ ਨੂੰ ਖਿਲਾਉਣ ਲਈ ‘ਸਨ ਫੀਸਟ ਮੈਰੀ ਲਾਈਟ’ ਦਾ ਇਕ ਬਿਸਕੁੱਟ ਦੇ ਪੈਕਟ ਖਰੀਦਿਆ। ਇਸ ਪੈਕਟ ’ਚ ਕੁੱਲ 16 ਬਿਸਕੁੱਟ ਹੁੰਦੇ ਹਨ ਪਰ ਇਸ ਵਿਅਕਤੀ ਨੂੰ ਇਕ ਬਿਸਕੁੱਟ ਘੱਟ ਮਿਲਿਆ। ਇਸ ਵਿਅਕਤੀ ਨੇ ਇਸ ਮਾਮਲੇ ’ਤੇ ਕੰਪਨੀ ਤੋਂ ਪੁੱਛਗਿੱਛ ਕੀਤੀ, ਜਿੱਥੇ ਉਸ ਨੂੰ ਕੋਈ ਸਹੀ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਉਸ ਨੇ ਖਪਤਕਾਰ ਫੋਰਮ ’ਚ ਆਪਣੀ ਸ਼ਿਕਾਇਤ ਦਰਜ ਕਰਵਾਈ।

ਇਸ ਤੋਂ ਬਾਅਦ ਦਿਲੀਬਾਬੂ ਨੇ ਖਪਤਕਾਰ ਫੋਰਮ ‘ਚ ਪਟੀਸ਼ਨ ਦਾਇਰ ਕਰਕੇ ਕੰਪਨੀ ਅਤੇ ਇਸ ਨੂੰ ਵੇਚਣ ਵਾਲੇ ਸਟੋਰ ਦੇ ਖਿਲਾਫ 100 ਕਰੋੜ ਰੁਪਏ ਦਾ ਜੁਰਮਾਨਾ ਅਤੇ ਗਲਤ ਵਪਾਰਕ ਅਭਿਆਸਾਂ ਅਤੇ ਸੇਵਾ ‘ਚ ਕਮੀ ਦੇ ਦੋਸ਼ ‘ਚ 10 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

ਦਿਲੀਬਾਬੂ ਨੇ ਇਸ ਮਾਮਲੇ ’ਤੇ ਕੰਜਿਊਮਰ ਫੋਰਮ ’ਚ ਆਪਣੀ ਦਲੀਲ ਰੱਖਦੇ ਹੋਏ ਕਿਹਾ ਕਿ ਆਈ. ਟੀ. ਸੀ. ਕੰਪਨੀ ਰੋਜ਼ਾਨਾ 75 ਪੈਸੇ ਦੇ ਬਿਸਕੁੱਟ ਆਪਣੇ ਪੈਕਟ ’ਚ ਘੱਟ ਪਾਉਂਦੀ ਹੈ। ਉੱਥੇ ਹੀ ਰੋਜ਼ਾਨਾ ਕੰਪਨੀ ਵਲੋਂ 50 ਲੱਖ ਬਿਸਕੁੱਟ ਦੇ ਪੈਕਟਾਂ ਦਾ ਉਤਪਾਦਨ ਕੀਤਾ ਜਾਂਦਾ ਹੈ। ਅਜਿਹੇ ਵਿਚ ਰੋਜ਼ਾਨਾ ਕੰਪਨੀ 29 ਲੱਖਰੁਪਏ ਦੇ ਮਾਲ ਦੀ ਠੱਗੀ ਕਰ ਰਹੀ ਹੈ। ਉੱਥੇ ਹੀ ਇਸ ਮਾਮਲੇ ’ਤੇ ਕੰਪਨੀ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਮਾਲ ਨੂੰ ਭਾਰ ਦੇ ਆਧਾਰ ’ਤੇ ਦਿੰਦੀ ਹੈ। ਕੰਪਨੀ ਨੇ ਆਪਣੇ ਬਿਸਕੁੱਟ ਦੇ ਪੈਕਟ ਦਾ ਭਾਰ 76 ਗ੍ਰਾਮ ਲਿਖਿਆ ਹੋਇਆ ਸੀ ਪਰ ਇਸ ਦੀ ਜਾਂਚ ਕਰਨ ’ਤੇ 15 ਬਿਸਕੁੱਟ ਵਾਲੇ ਪੈਕਟ ’ਚ ਸਿਰਫ 74 ਗ੍ਰਾਮ ਬਿਸਕੁੱਟ ਮਿਲੇ।

ਫੋਰਮ ਨੇ ਠੋਕਿਆ ਜੁਰਮਾਨਾ

ਇਸ ਮਾਮਲੇ ’ਤੇ ਸੁਣਵਾਈ ’ਚ ਆਈ. ਟੀ. ਸੀ. ਦੇ ਵਕੀਲ ਨੇ ਕੋਰਟ ’ਚ ਦਲੀਲ ਦਿੱਤੀ ਕਿ ਸਾਲ 2011 ਦੇ ਕਾਨੂੰਨੀ ਮਾਪ ਵਿਗਿਆਨ ਨਿਯਮਾਂ ਮੁਤਾਬਕ ਪੈਕ ਕੀਤੇ ਗਏ ਸਾਮਾਨ ਵਿਚ ਵੱਧ ਤੋਂ ਵੱਧ 4.5 ਗ੍ਰਾਮ ਪ੍ਰਤੀ ਪੈਕਟ ਦੇ ਹਿਸਾਬ ਨਾਲ ਗਲਤੀ ਦੀ ਗੁੰਜਾਇਸ਼ ਨੂੰ ਇਜਾਜ਼ਤ ਮਿਲੀ ਹੈ। ਪਰ ਕੋਰਟ ਇਸ ਦਲੀਲ ਨਾਲ ਸਹਿਮਤ ਨਹੀਂ ਸੀ। ਫੋਰਮ ਨੇ ਕਿਹਾ ਕਿ ਇਹ ਨਿਯਮ ਸਿਰਫ ਅਸਥਿਰ ਪ੍ਰਕ੍ਰਿਤੀ ਦੀਆਂ ਚੀਜ਼ਾਂ ਲਈ ਹੈ। ਇਸ ਦੇ ਨਾਲ ਹੀ ਕੰਪਨੀ ਨੇ ਭਾਰ ਅਤੇ ਬਿਸਕੁੱਟ ਦੋਹਾਂ ਦੇ ਸੰਦਰਭ ’ਚ ਗਲਤੀ ਕੀਤੀ ਹੈ। ਇਸ ਕਾਰਨ ਫੋਰਮ ਨੇ ਕੰਪਨੀ ’ਤੇ 1 ਲੱਖ ਰੁਪਏ ਦੇ ਜੁਰਮਾਨੇ ਦੇ ਨਾਲ ਹੀ ਇਸ ਬੈਚ ਦੀ ਬਿਸਕੁੱਟ ਦੀ ਵਿਕਰੀ ਨੂੰ ਵੀ ਬੰਦ ਕਰ ਦਿੱਤਾ ਹੈ।

ਗਾਹਕ ਨੂੰ ਮਿਲਿਆ  ਇੱਕ ਲੱਖ ਰੁਪਏ ਦਾ ਮੁਆਵਜ਼ਾ

29 ਅਗਸਤ ਨੂੰ, ਜ਼ਿਲ੍ਹਾ ਖਪਤਕਾਰ ਫੋਰਮ ਨੇ ਆਈਟੀਸੀ ਲਿਮਟਿਡ ਦੇ ਫੂਡ ਡਿਵੀਜ਼ਨ ਨੂੰ ਖਪਤਕਾਰ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਕਿਉਂਕਿ ਬਿਸਕੁਟ ਬ੍ਰਾਂਡ ਸਨਫੀਸਟ ਮੈਰੀ ਲਾਈਟ ਦੇ ਪੈਕੇਟ ਵਿੱਚ ਦਰਜ ਬਿਸਕੁਟਾਂ ਦੀ ਗਿਣਤੀ ਤੋਂ ਇੱਕ ਬਿਸਕੁਟ ਘੱਟ ਪਾਇਆ ਗਿਆ ਸੀ।

Add a Comment

Your email address will not be published. Required fields are marked *