ਸਤੀਸ਼ ਕੁਮਾਰ ਨੂੰ ਓਡਿਸ਼ਾ ਮਾਸਟਰਸ ਦਾ ਪੁਰਸ਼ ਸਿੰਗਲਜ਼ ਖਿਤਾਬ
December 18, 2023
ਕਟਕ– ਭਾਰਤ ਦੇ ਸਤੀਸ਼ ਕੁਮਾਰ ਕਰੁਣਾਕਰਨ ਨੇ ਐਤਵਾਰ ਨੂੰ ਇੱਥੇ ਓਡਿਸ਼ਾ ਮਾਸਟਰਸ ਦੇ ਆਲ ਇੰਡੀਅਨ ਪੁਰਸ਼ ਸਿੰਗਲਜ਼ ਫਾਈਨਲ ਵਿਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਆਯੂਸ਼ ਸ਼ੈਟੀ ਨੂੰ ਹਰਾ ਕੇ ਆਪਣਾ ਪਹਿਲਾ ਬੀ. ਡਬਲਯੂ. ਐੱਫ. ਸੁਪਰ 100 ਖਿਤਾਬ ਜਿੱਤਿਆ। ਮੌਜੂਦਾ ਸੈਸ਼ਨ ਵਿਚ ਇੰਡੀਆ ਇੰਟਰਨੈਸ਼ਨਲ ਦਾ ਖਿਤਾਬ ਜਿੱਤਣ ਵਾਲੇ 22 ਸਲਾ ਸਤੀਸ਼ ਨੇ ਰੋਮਾਂਚਕ ਫਾਈਨਲ ਵਿਚ ਆਯੂਸ਼ ਨੂੰ 21-18, 19-21, 21-14 ਨਾਲ ਹਰਾਇਆ।
ਤਨੀਸ਼ਾ ਕ੍ਰਾਸਟੋ ਤੇ ਧਰੁਵ ਕਪਿਲਾ ਦੀ ਭਾਰਤੀ ਜੋੜੀ ਨੇ ਵੀ ਇੱਥੇ ਬੇਹੱਦ ਰੋਮਾਂਚਕ ਫਾਈਨਲ ਵਿਚ ਹੀ ਯੋਂਗ ਕੇਈ ਟੇਰੀ ਤੇ ਟੇਨ ਵੇਨ ਹੇਨ ਜੇਸਿਕਾ ਦੀ ਸਿੰਗਾਪੁਰ ਦੀ ਜੋੜੀ ਨੂੰ ਤਿੰਨ ਸੈੱਟਾਂ ਵਿਚ ਹਰਾ ਕੇ ਮਿਕਸਡ ਡਬਲਜ਼ ਦਾ ਖਿਤਾਬ ਜਿੱਤਿਆ। 20 ਸਾਲ ਦੀ ਤਨੀਸ਼ਾ ਤੇ 23 ਸਾਲ ਦੇ ਧਰੁਵ ਨੇ ਮੁਕਾਬਲੇ 17-21, 21-19, 23-21 ਨਾਲ ਜਿੱਤਿਆ।

