ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ

ਆਈ. ਸੀ. ਸੀ. ਵਿਸ਼ਵ ਕੱਪ 2023 ਦਾ ਪੰਜਵਾਂ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੇਨਈ ਦੇ ਐੱਮਏ ਚਿਦਾਂਬਰਮ ਸਟੇਡੀਅਮ ਵਿੱਚ ਖੇਡਿਆ ਗਿਆ। ਮੈਚ ਭਾਰਤ ਨੇ 6 ਵਿਕਟਾਂ ਨਾਲ ਜਿੱਤ ਲਿਆ ਹੈ।  ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਦੀ ਪੂਰੀ ਟੀਮ ਨੇ 49.3 ਓਵਰਾਂ ‘ਚ ਆਲਆਊਟ ਹੋ ਕੇ 199 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 200 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਨੇ ਵਿਰਾਟ ਕੋਹਲੀ ਦੀ 85 ਦੌੜਾਂ ਤੇ ਕੇ. ਐੱਲ. ਰਾਹੁਲ ਦੀਆਂ 97 ਦੌੜਾਂ ਨਾਲ 41.2 ਓਵਰਾਂ ‘ਚ 4 ਵਿਕਟਾਂ ਗੁਆ ਕੇ 201 ਦੌੜਾਂ ਬਣਾਈਆਂ ਤੇ 6 ਵਿਕਟਾਂ ਨਾਲ ਮੈਚ ਜਿੱਤ ਲਿਆ।

ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਈਸ਼ਾਨ ਕਿਸ਼ਨ 0 ਦੇ ਸਕੋਰ ‘ਤੇ ਸਟਾਰਕ ਦਾ ਸ਼ਿਕਾਰ ਬਣਿਆ ਤੇ ਪੈਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਰੋਹਿਤ ਵੀ 0 ਦੇ ਸਕੋਰ ‘ਤੇ ਆਊਟ ਹੋਇਆ। ਭਾਰਤ ਦੀ ਤੀਜੀ ਵਿਕਟ ਸ਼੍ਰੇਅਸ ਅਈਅਰ ਦੇ ਤੌਰ ‘ਤੇ ਡਿੱਗੀ। ਅਈਅਰ ਵੀ 0 ਦੇ ਸਕੋਰ ‘ਤੇ ਹੇਜ਼ਲਵੁੱਡ ਦਾ ਵਲੋਂ ਆਊਟ ਹੋਇਆ। ਭਾਰਤ ਦੀ ਚੌਥੀ ਵਿਕਟ ਵਿਰਾਟ ਕੋਹਲੀ ਦੇ ਤੌਰ ‘ਤੇ ਡਿੱਗੀ। ਕੋਹਲੀ 6 ਚੌਕਿਆਂ ਦੀ ਮਦਦ ਨਾਲ 85 ਦੌੜਾਂ ਬਣਾ ਹੇਜ਼ਲਵੁੱਡ ਵਲੋਂ ਆਊਟ ਹੋਇਆ। ਕੇ. ਐੱਲ. ਰਾਹੁਲ ਨੇ 8 ਚੌਕੇ 2 ਛੱਕੇ ਦੀ ਮਦਦ ਨਾਲ 97 ਦੌੜਾਂ ਬਣਾਈਆਂ। ਹਾਰਦਿਕ ਪੰਡਯਾ ਨੇ ਵੀ 11 ਦੌੜਾਂ ਦਾ ਯੋਗਦਾਨ ਦਿੱਤਾ।

Add a Comment

Your email address will not be published. Required fields are marked *