ਪੰਜਾਬੀ ਕਾਮੇ ਦੇ ਕੰਮ ਤੋਂ ਖੁਸ਼ ਹੋਏ ਇਟਾਲੀਅਨ ਫਰਮ ਦੇ ਮਾਲਕ

ਮਿਲਾਨ – ਵਿਦੇਸ਼ਾਂ ਵਿੱਚ ਕੰਮਾਂ-ਕਾਰਾਂ ਦੇ ਖੇਤਰ ‘ਚ ਪੰਜਾਬੀਆਂ ਦੁਆਰਾ ਇਮਾਨਦਾਰੀ ਨਾਲ ਕੀਤੀ ਜਾਂਦੀ ਮਿਹਨਤ ਕਾਰਨ ਗੋਰੇ ਲੋਕ ਅਕਸਰ ਪੰਜਾਬੀ ਕਾਮਿਆਂ ਦੀ ਸਿਫ਼ਤ ਕਰਦੇ ਦਿਖਾਈ ਦਿੰਦੇ ਹਨ, ਪੰਜਾਬੀਆਂ ਦੀ ਹਮੇਸ਼ਾ ਕਦਰ ਵੀ ਕਰਦੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਇਟਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸਬਜ਼ੀ ਪੈਕਿੰਗ ਕਰਨ ਵਾਲੀ ਫਰਮ ਵਿੱਚ ਕੰਮ ਕਰਦੇ  ਅਵਤਾਰ ਸਿੰਘ ਨਾਗਰਾ ਨੂੰ ਉਸ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਫਰਮ ਦੇ ਮਾਲਕਾਂ ਨੇ ਉਸ ਨੂੰ ਤੋਹਫੇ ਵਜੋਂ ਕਾਰ ਗਿਫਟ ਕਰਕੇ ਸਨਮਾਨਿਤ ਕੀਤਾ ਹੈ।

ਅਵਤਾਰ ਸਿੰਘ ਨਾਗਰਾ ਜਲੰਧਰ ਜਿਲ੍ਹੇ ਦੇ ਕੁਹਾਲਾ ਪਿੰਡ ਨਾਲ ਸਬੰਧਿਤ ਹਨ ਜੋ ਇਟਲੀ ਦੇ ਵੈਰੋਨਾ ਨੇੜਲੇ ਸ਼ਹਿਰ ਮੌਤੀਕਿਉ ਰਹਿੰਦੇ ਹਨ ਅਤੇ “ਤੀਰਾਪੇਲੇ” ਫਰਮ ਵਿੱਚ ਕੰਮ ਕਰਦੇ ਹਨ। ਇਹ ਫਰਮ ਗਾਜਰਾਂ ਦੀ ਸਪਲਾਈ ਕਰਨ ਲਈ ਪੂਰੇ ਇਟਲੀ ਭਰ ਵਿੱਚ ਮਸ਼ਹੂਰ ਹੈ, ਜਿਸ ਵਿੱਚ 35 ਦੇ ਕਰੀਬ ਵਰਕਰ ਕੰਮ ਕਰਦੇ ਹਨ ਅਤੇ ਅਵਤਾਰ ਸਿੰਘ ਇਸ ਫਰਮ ਵਿੱਚ ਸਾਲ 2008 ਤੋਂ ਕੰਮ ਕਰ ਰਹੇ ਹਨ। 

ਅਵਤਾਰ ਸਿੰਘ ਨੇ ਲਗਾਤਾਰ ਮਿਹਨਤ ਕਰਕੇ ਇਟਾਲੀਅਨ ਮਾਲਕਾਂ ਦਾ ਦਿਲ ਜਿੱਤ ਲਿਆ, ਜਿਸ ਤੋਂ ਖੁਸ਼ ਹੋ ਕੇ ਫਰਮ ਦੇ ਮਾਲਕ ਇਟਾਲੀਅਨ ਗੋਰੇ ਮਤੀਆ ਤੀਰਾਪੇਲੇ ਨੇ ਅਵਤਾਰ ਸਿੰਘ ਨੂੰ ਕਾਰ ਗਿਫਟ ਕਰਕੇ ਵੱਕਾਰੀ ਸਨਮਾਨ ਝੋਲੀ ਪਾਇਆ ਹੈ।

Add a Comment

Your email address will not be published. Required fields are marked *