ਬ੍ਰਿਟੇਨ: ਭਾਰਤੀ ਮੂਲ ਦੀ ਸਿਆਸਤਦਾਨ ਸ਼੍ਰੀਲਾ ਫਲੇਦਰ ਦਾ ਦਿਹਾਂਤ

ਲੰਡਨ – ਭਾਰਤੀ ਮੂਲ ਦੀ ਅਧਿਆਪਕਾ ਅਤੇ ਰਾਜਨੇਤਾ ਸ਼੍ਰੀਲਾ ਫਲੈਦਰ ਦਾ ਮੰਗਲਵਾਰ ਨੂੰ ਬ੍ਰਿਟੇਨ ਵਿਚ ਦੇਹਾਂਤ ਹੋ ਗਿਆ। ਉਹ 89 ਸਾਲਾਂ ਦੇ ਸਨ। ਸ਼੍ਰੀਲਾ ਅਧਿਆਪਕ ਅਤੇ ਰਾਜਨੇਤਾ ਹੋਣ ਦੇ ਨਾਲ ਹੀ ਹਾਊਸ ਆਫ਼ ਲਾਰਡਜ਼ ਵਿੱਚ ਆਪਣੀਆਂ ਸੁੰਦਰ ਸਾੜੀਆਂ ਲਈ ਜਾਣੀ ਜਾਂਦੀ ਸੀ ਅਤੇ ਉਹ ਵਿੰਡਸਰ ਦੀ ਬੈਰੋਨੈਸ ਫਲੈਦਰ ਅਤੇ ਬਰਕਸ਼ਾਇਰ ਦੀ ਮੇਡਨਹੈੱਡ ਵਜੋਂ ਇੱਕ ‘ਲਾਈਫ ਪੀਅਰ’ ਸੀ। ਲਾਈਫ ਪੀਅਰ ਉਹ ਅਹੁਦਾ ਹੁੰਦਾ ਹੈ ਜੋ ਕਿਸੇ ਹੋਰ ਨੂੰ ਟਰਾਂਸਫਰ ਨਹੀਂ ਕੀਤਾ ਜਾ ਸਕਦਾ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਵੱਲੋਂ ਇਹ ਅਹੁਦਾ ਪ੍ਰਦਾਨ ਕੀਤਾ ਜਾਂਦਾ ਹੈ।

ਮੈਮੋਰੀਅਲ ਗੇਟਸ ਕੌਂਸਲ ਦੀ ਲਾਈਫਟਾਈਮ ਪ੍ਰਧਾਨ ਹੋਣ ਦੇ ਨਾਤੇ, ਉਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਲਗਭਗ 50 ਲੱਖ ਰਾਸ਼ਟਰਮੰਡਲ ਸੈਨਿਕਾਂ ਵੱਲੋਂ ਯੁੱਧ ਵਿਚ ਦਿੱਤੀ ਗਈ ਸੇਵਾ ਲਈ ਸ਼ਰਧਾਂਜਲੀ ਵਜੋਂ ਲੰਡਨ ਦੇ ਹਾਈਡ ਪਾਰਕ ਕਾਰਨਰ ਵਿਖੇ ਵੱਕਾਰੀ ਮੈਮੋਰੀਅਲ ਗੇਟਸ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਨ੍ਹਾਂ ਦੇ ਪਰਿਵਾਰ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਬੈਰੋਨੈਸ ਫਲੈਦਰ ਇੱਕ ਸਲਾਹਕਾਰ ਸੀ, ਜਿਨ੍ਹਾਂ ਨੂੰ ਬ੍ਰਿਟੇਨ ਦੀ ਪਹਿਲੀ ‘ਏਸ਼ੀਅਨ ਮਹਿਲਾ ਜਸਟਿਸ ਆਫ਼ ਦਿ ਪੀਸ’, ਮੇਅਰ ਅਤੇ ਬੈਰੋਨੈਸ ਵਜੋਂ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਔਰਤਾਂ ਅਤੇ ਕੁੜੀਆਂ ਦੇ ਅਧਿਕਾਰਾਂ ਲਈ ਅਣਥੱਕ ਕੰਮ ਕੀਤਾ ਅਤੇ ਬ੍ਰਿਟੇਨ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਦੀ ਸੇਵਾ ਕੀਤੀ।” ਮੈਮੋਰੀਅਲ ਗੇਟਸ ਕੌਂਸਲ ਦੇ ਚੇਅਰਮੈਨ ਲਾਰਡ ਕਰਨ ਬਿਲੀਮੋਰੀਆ ਨੇ ਬੈਰੋਨੈਸ ਫਲੈਦਰ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ, ਜਿਨ੍ਹਾਂ ਨੂੰ ਉਹ 30 ਸਾਲਾਂ ਤੋਂ ਜਾਣਦੇ ਸਨ।

Add a Comment

Your email address will not be published. Required fields are marked *