ਕਰੌਲੀ ਵਾਲੇ ਬਾਬੇ ਦਾ ਦਾਅਵਾ, ‘ਸਿੱਧੂ ਮੂਸੇਵਾਲਾ ਨੂੰ ਨਹੀਂ ਮਿਲੀ ਸ਼ਾਂਤੀ’; ਪਰਿਵਾਰ ਨੂੰ ਕਹੀ ਇਹ ਗੱਲ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੀਤੇ ਸਾਲ 29 ਮਈ ਨੂੰ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਮੌਤ ਤੋਂ ਤਕਰੀਬਨ 10 ਮਹੀਨੇ ਬਾਅਦ ਪਰਿਵਾਰ ਵੱਲੋਂ 19 ਮਾਰਚ ਨੂੰ ਉਸ ਦੀ ਬਰਸੀ ਮਨਾਈ ਗਈ। ਇਸ ਵਿਚਾਲੇ ਹੁਣ ਬਾਬਾ ਸੰਤੋਸ਼ ਭਦੌਰੀਆ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਲੈ ਕੇ ਦਾਅਵਾ ਕੀਤਾ ਹੈ ਕਿ ਉਸ ਦੀ ਆਤਮਾ ਨੂੰ ਅਜੇ ਸ਼ਾਂਤੀ ਨਹੀਂ ਮਿਲੀ। 

ਦਰਅਸਲ, ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਦਾ ਇਕ ਵਿਅਕਤੀ ਆਪਣੀ ਸਮੱਸਿਆ ਲੈ ਕੇ ਉੱਤਰ ਪ੍ਰਦੇਸ਼ ਦੇ ਕਰੌਲੀ ਦਰਬਾਰ ਵਿਚ ਪਹੁੰਚਿਆ ਸੀ। ਇਸ ਦੌਰਾਨ ਜਦ ਉਸ ਨੇ ਉੱਥੇ ਬਾਬਾ ਸੰਤੋਸ਼ ਭਦੋਰੀਆ ਨੂੰ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦੇ ਪਿੰਡ ਤੋਂ ਹੈ ਤਾਂ ਬਾਬਾ ਨੇ ਉਸ ਨੂੰ ਮਰਹੂਮ ਗਾਇਕ ਦੇ ਪਰਿਵਾਰ ਦੇ ਨਾਂ ਇਕ ਸੁਨੇਹਾ ਦਿੱਤਾ। ਬਾਬਾ ਭਦੌਰੀਆ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਅਜੇ ਸ਼ਾਂਤੀ ਨਹੀਂ ਮਿਲੀ। ਉਨ੍ਹਾਂ ਉਕਤ ਵਿਅਕਤੀ ਨੂੰ ਕਿਹਾ ਕਿ ਉਹ ਸਿੱਧੂ ਦੇ ਪਰਿਵਾਰ ਨੂੰ ਸੁਨੇਹਾ ਦੇ ਦੇਵੇ ਕਿ ਉਹ ਦਰਬਾਰ ਆਉਣ, ਉਨ੍ਹਾਂ ਦਾ ਪੁੱਤਰ ਬਹੁਤ ਤਕਲੀਫ਼ ਵਿਚ ਹੈ। ਦਰਬਾਰ ਵੱਲੋਂ ਉਸ ਨੂੰ ਸ਼ਾਂਤੀ ਦਵਾਈ ਜਾਵੇਗੀ, ਇਸ ਲਈ ਇਕ ਰੁਪਈਆ ਵੀ ਨਹੀਂ ਵਸੂਲਿਆ ਜਾਵੇਗਾ। ਬਾਬਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ, ਉਸ ਦੀ ਆਤਮਾ ਕਸ਼ਟ ‘ਚ ਹੈ।

ਕਰੌਲੀ ਦਰਬਾਰ ਤੋਂ ਕਹੀ ਗਈ ਇਸ ਗੱਲ ‘ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਕਿਹਾ ਕਿ ਸਿੱਖ ਧਰਮ ਵਿਚ ਮੁਕਤੀ ਵਾਲਾ ਅਜਿਹਾ ਕੁੱਝ ਨਹੀਂ ਹੈ। ਉਹ ਸਿੱਧੂ ਦੀ ਬਰਸੀ ਵੀ ਕਰ ਚੁੱਕੇ ਹਨ। ਫ਼ਿਰ ਵੀ ਜੇਕਰ ਕਿਸੇ ਧਰਮ ਦਾ ਮਹਾਤਮਾ ਇਹ ਗੱਲ ਕਰਦਾ ਹੈ ਤਾਂ ਪਰਿਵਾਰ ਇਸ ਬਾਰੇ ਜ਼ਰੂਰ ਵਿਚਾਰ ਕਰੇਗਾ।

Add a Comment

Your email address will not be published. Required fields are marked *