7 ਜਨਵਰੀ ਨੂੰ ਮੁੜ ਗਰਜਣਗੇ ਨਵਜੋਤ ਸਿੰਘ ਸਿੱਧੂ, ਬਠਿੰਡਾ ‘ਚ ਰੱਖੀ ਵੱਡੀ ਰੈਲੀ

ਬਠਿੰਡਾ- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਵਿਵਾਦ ਵਧਦਾ ਜਾ ਰਿਹਾ ਹੈ। ਹਾਲ ਹੀ ‘ਚ ਸਿੱਧੂ ਦਾ ਨਾਂ ਲਏ ਬਿਨਾਂ ਰਾਜਾ ਵੜਿੰਗ ਨੇ ਕਿਹਾ ਸੀ ਕਿ ਜਿਸ ਨੇ ਵੀ ਆਪਣੀ ਨਿੱਜੀ ਰਾਏ ਜ਼ਾਹਰ ਕਰਨੀ ਹੈ, ਉਸ ਨੂੰ ਪਾਰਟੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਸਭ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨੇ 7 ਜਨਵਰੀ ਨੂੰ ਬਠਿੰਡਾ ਵਿੱਚ ਰੈਲੀ ਰੱਖ ਲਈ ਹੈ। ਉਨ੍ਹਾਂ ਇਸ ਰੈਲੀ ਦਾ ਨਾਂ ‘ਲੋਕ ਮਿਲਣੀ’ ਰੱਖਿਆ ਹੈ।

ਇਸ ਦੀ ਜਾਣਕਾਰੀ ਖ਼ੁਦ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਦਿੱਤੀ ਹੈ। ਇਸ ਦੇ ਨਾਲ ਹੀ ਸਾਰੇ ਆਗੂਆਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਹਾਲਾਂਕਿ ਇਸ ਵਾਰ ਰੈਲੀ ਦੇ ਪੋਸਟਰ ‘ਚ ਪਾਰਟੀ ਪ੍ਰਧਾਨ ਦੀ ਤਸਵੀਰ ਨੂੰ ਜਗ੍ਹਾ ਦਿੱਤੀ ਗਈ ਹੈ ਜਦਕਿ ਸੂਬੇ ਦੇ ਕਿਸੇ ਵੀ ਨੇਤਾ ਨੂੰ ਜਗ੍ਹਾ ਨਹੀਂ ਦਿੱਤੀ ਗਈ ਹੈ।

ਨਵਜੋਤ ਸਿੱਧੂ ਦੀ ਇਹ ਰੈਲੀ ਕੋਟ ਸ਼ਮੀਰ ਬਠਿੰਡਾ ਵਿੱਚ ਹੋਵੇਗੀ। ਪੋਸਟਰ ‘ਤੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਪਾਰਟੀ ਦੇ ਨਵੇਂ ਨਿਯੁਕਤ ਇੰਚਾਰਜ ਦੇਵੇਂਦਰ ਸਿੰਘ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਤਸਵੀਰਾਂ ਹਨ। ਇਸ ਪੋਸਟਰ ਵਿੱਚ ਬਠਿੰਡਾ ਦੇ ਦੋ ਸਥਾਨਕ ਆਗੂਆਂ ਦੀਆਂ ਫੋਟੋਆਂ ਵੀ ਹਨ।

ਇਸ ਤੋਂ ਪਹਿਲਾਂ ਦਿੱਲੀ ‘ਚ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਦੇ ਨਵੇਂ ਇੰਚਾਰਜ ਦਵਿੰਦਰ ਸਿੰਘ ਨਾਲ ਮੀਟਿੰਗ ਕਰਕੇ ਸਾਰੇ ਹਾਲਾਤ ‘ਤੇ ਚਰਚਾ ਕੀਤੀ ਸੀ। ਦੋਵਾਂ ਦੀ ਮੁਲਾਕਾਤ ਹਿਮਾਚਲ ਸਦਨ ‘ਚ ਹੋਈ ਸੀ। ਇਸ ਤੋਂ ਬਾਅਦ ਸਿੱਧੂ ਨੇ ਕਿਹਾ ਸੀ ਕਿ ਪਾਰਟੀ ਹਾਈਕਮਾਂਡ ਨਾਲ ਮੀਟਿੰਗ ਤੋਂ ਬਾਅਦ ਦਵਿੰਦਰ ਸਿੰਘ ਨੇ ਉਨ੍ਹਾਂ ਨੂੰ ਉਥੇ ਹੀ ਰਹਿਣ ਲਈ ਕਿਹਾ ਸੀ। ਮੀਟਿੰਗ ‘ਚ ਕਈ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਉਹ ਪਾਰਟੀ ਦੀ ਬਿਹਤਰੀ ਲਈ ਕੰਮ ਕਰਨਗੇ।

ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਸੰਬਰ ‘ਚ ਸਿੱਧੂ ਨੇ ਬਠਿੰਡਾ ਦੇ ਮਹਿਰਾਜ ‘ਚ ਰੈਲੀ ਕੀਤੀ ਸੀ। ਉਦੋਂ ਤੋਂ ਹੀ ਕਾਂਗਰਸੀ ਨੇਤਾਵਾਂ ਨੇ ਉਨ੍ਹਾਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ। ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਨੂੰ ਆਪਣਾ ਵੱਖਰਾ ਅਖਾੜਾ (ਮੰਚ) ਬਣਾਉਣ ਤੋਂ ਰੋਕਣ ਲਈ ਕਿਹਾ ਸੀ। ਇਹ ਚੰਗਾ ਨਹੀਂ ਹੈ। ਪੰਜਾਬ ਦੇ ਲੋਕਾਂ ਨੇ ਉਸ ਨੂੰ ਜੋ ਰੁਤਬਾ ਉਨ੍ਹਾਂ ਨੂੰ ਦਿੱਤਾ ਹੈ, ਉਸ ਨੂੰ ਸੰਭਾਲ ਕੇ ਰੱਖੋ। ਮੈਚਿਊਰਿਟੀ ਵਾਲੀ ਗੱਲ ਕਰੋ। ਦੋ ਦਿਨਾਂ ਬਾਅਦ ਕਾਂਗਰਸ ਨੇ ਪੰਜਾਬ ਵਿੱਚ ਧਰਨੇ ਦੇਣੇ ਹਨ। ਉੱਥੇ ਸਟੇਜ ‘ਤੇ ਆ ਕੇ ਆਪਣੇ ਵਿਚਾਰ ਪੇਸ਼ ਕਰੋ। ਬਾਜਵਾ ਨੇ ਕਿਹਾ ਕਿ ਪਹਿਲਾਂ ਹੀ ਸਿੱਧੂ ਦੀ ਅਗਵਾਈ ‘ਚ ਕਾਂਗਰਸ ਦੀਆਂ ਸੀਟਾਂ 78 ਤੋਂ ਘਟ ਕੇ 18 ਰਹਿ ਗਈਆਂ ਹਨ। ਇਸ ‘ਤੇ ਧਿਆਨ ਦਿਓ। 

ਇਸ ਬਿਆਨ ਤੋਂ ਬਾਅਦ ਦੋਵੇਂ ਪਾਰਟੀਆਂ ਦੇ ਆਗੂ ਆਹਮੋ-ਸਾਹਮਣੇ ਆ ਗਏ। ਸਿੱਧੂ ਖੇਮੇ ਵੱਲੋਂ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਰਜਿੰਦਰ ਸਿੰਘ ਸਮਾਣਾ, ਮਹੇਸ਼ਇੰਦਰ ਸਿੰਘ, ਰਮਿੰਦਰ ਆਵਲਾ, ਜਗਦੇਵ ਕਮਾਲੂ ਆਦਿ ਨੇ ਕਿਹਾ- ਬਾਜਵਾ ਸਾਬ੍ਹ, ਅਸੀਂ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਕੀ ਨਾ ਸਾਨੂੰ ਅਤੇ ਨਾ ਹੀ ਸਿੱਧੂ ਨੂੰ ਪਾਰਟੀ ਵਿਚ ਬੁਲਾਇਆ ਜਾਂਦਾ ਹੈ।  ਉਥੇ ਹੀ ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਜਿੱਥੇ ਵੀ ਪਾਰਟੀ ਦੇ ਸਮਰਥਕ ਬੁਲਾਉਣਗੇ, ਉਹ ਉਥੇ ਜ਼ਰੂਰ ਜਾਣਗੇ। ਇਸ ਦੇ ਜਵਾਬ ਵਿਚ ਬਰਿੰਦਰਜੀਤ ਸਿੰਘ ਪਾਹੜਾ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਇੰਦਰਬੀਰ ਸਿੰਗ ਬੁਲਾਰੀਆ, ਮੋਹਿਤ ਮੋਹਿੰਦਰਾ ਸਾਹਮਣੇ ਆਏ। ਉਨ੍ਹਾਂ ਨੇ ਸਿੱਥੇ ਕਿਹਾ ਸੀ ਕਿ ਸਿੱਧੂ ਪਾਰਟੀ ਵਿਚ ਰਹਿ ਕੇ ਅੰਗਰੂਨੀ ਬਾਰੂਦ ਦਾ ਕੰਮ ਕਰ ਰਹੇ ਹਨ। ਉਹ ਕਿਸੇ ਵੀ ਸਮੇਂ ਪਾਰਟੀ ਦੇ ਖ਼ਿਲਾਫ਼ ਧਮਾਕਾ ਕਰ ਸਕਦੇ ਹਨ। ਉਨ੍ਹਾਂ ਨੂੰ ਕਾਂਗਰਸ ਵਿਚੋਂ ਬਾਹਰ ਕੱਢਿਆ ਜਾਵੇ। 

Add a Comment

Your email address will not be published. Required fields are marked *