ਭਾਰਤੀ ਮੂਲ ਦੀ ਕ੍ਰਿਤਿਕਾ ਵਾਲੀਆ ਬਣੀ ‘ਮਿਸ ਅਰਥ ਨਿਊਜ਼ੀਲੈਂਡ 2023’

ਆਕਲੈਂਡ – ਭਾਰਤੀ ਮੂਲ ਦੀ ਕ੍ਰਿਤਿਕਾ ਵਾਲੀਆ ਨੇ ਨਿਊਜ਼ੀਲੈਂਡ ਦੀਆਂ ਗੋਰੀਆਂ ਨੂੰ ਹਰਾ ਕੇ ‘ਮਿਸ ਅਰਥ ਨਿਊਜ਼ੀਲੈਂਡ 2023’ ਦਾ ਖਿਤਾਬ ਜਿੱਤਿਆ ਹੈ। ਹੁਣ ਉਹ ਚੜ੍ਹਦੇ ਸਾਲ ਹੋਣ ਵਾਲੇ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰੇਗੀ। ਕਰੀਬ 5 ਸਾਲ ਪਹਿਲਾਂ ਉਸ ਦੇ ਪਤੀ ਦੀ ਆਸਟ੍ਰੇਲੀਆ ਵਿੱਚ ਇੱਕ ਝਰਨੇ ਵਿਚ ਡੁੱਬਣ ਨਾਲ ਮੌਤ ਹੋ ਗਈ ਸੀ। ਉਸ ਦੁਖਾਂਤ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਦੌਰ ਵਿੱਚੋਂ ਲੰਘ ਰਹੀ ਸੀ। ਫਿਰ ਉਸ ਨੇ ਇਸ ਦੇਸ਼ ਦੇ ਛੋਟੇ ਜਿਹੇ ਕਸਬੇ ਹਾਕਸ ਬੇਅ ਵਿੱਚ ਸੈਟਲ ਹੋਣ ਦਾ ਫੈਸਲਾ ਕੀਤਾ। ਪ੍ਰਾਹੁਣਚਾਰੀ ਖੇਤਰ ਵਿਚ ਕੰਮ ਕਰਨ ਦੇ ਨਾਲ-ਨਾਲ ਉਸ ਨੇ ਆਪਣੇ ਸ਼ੌਂਕ ਅਨੁਸਾਰ ਸੁੰਦਰਤਾ ਮੁਕਾਬਲਿਆਂ ਵਿਚ ਆਪਣੀ ਕਿਸਮਤ ਅਜ਼ਮਾਈ। ਦੇਸ਼ ’ਚ ਸੁੰਦਰਤਾ ਦਾ ਚੋਟੀ ਦਾ ਖਿਤਾਬ ਹਾਸਲ ਕਰਨ ਪਿੱਛੋਂ ਕ੍ਰਿਤਿਕਾ ਨੇ ਕਿਹਾ ਕਿ ਉਹ ਇਸ ਸਮੇਂ ਬੇਹੱਦ ਮਾਣ ਮਹਿਸੂਸ ਕਰ ਰਹੀ ਹੈ।

Add a Comment

Your email address will not be published. Required fields are marked *