ਨਿਊਜ਼ੀਲੈਂਡ ਦੇ ਜਵਾਕਾਂ ਨੇ ਬਿਪਤਾ ‘ਚ ਪਾਈ ਹੋਈ ਪੁਲਿਸ

ਆਕਲੈਂਡ – ਅਪਰੈਲ ਦੇ ਅਖੀਰ ਵਿੱਚ Hutt Valley ਵਿੱਚ ਚਾਰ ਬੱਸਾਂ ਦੀ ਕਥਿਤ ਲੁੱਟ ਤੋਂ ਬਾਅਦ ਦੋ ਜਵਾਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਘਟਨਾਵਾਂ ਬੁੱਧਵਾਰ, 17 ਅਪ੍ਰੈਲ ਤੋਂ ਛੇ ਦਿਨਾਂ ਦੇ ਦੌਰਾਨ ਵਾਪਰੀਆਂ ਸੀ ਅਤੇ ਸ਼ਾਮ 6 ਵਜੇ ਤੋਂ ਰਾਤ 8 ਵਜੇ ਦਰਮਿਆਨ ਐਥਲੋਨ ਕ੍ਰੇਸੈਂਟ ਨੌਰਥ ਨੇੜੇ ਹਾਈ ਸਟਰੀਟ ‘ਤੇ ਇੱਕੋ ਬੱਸ ਸਟਾਪ ‘ਤੇ। ਪੁਲਿਸ ਨੇ ਕਿਹਾ ਕਿ ਡਕੈਤੀਆਂ ਦੌਰਾਨ, ਡਰਾਈਵਰਾਂ ‘ਤੇ ਹਮਲਾ ਕੀਤਾ ਗਿਆ ਸੀ, ਅਤੇ ਕੈਸ਼ ਬਾਕਸ ਲੁੱਟੇ ਗਏ ਸਨ। ਡਿਟੈਕਟਿਵ ਸੀਨੀਅਰ ਸਾਰਜੈਂਟ ਮਾਰਟਿਨ ਟੌਡ ਨੇ ਕਿਹਾ ਕਿ “ਰਾਹਤ ਵਾਲੀ ਗੱਲ ਹੈ ਕਿ ਇਸ ਦੌਰਾਨ ਡਰਾਈਵਰਾਂ ਨੂੰ ਸਿਰਫ ਮਾਮੂਲੀ ਸੱਟਾਂ ਲੱਗੀਆਂ ਸਨ।” 15 ਅਤੇ 16 ਸਾਲ ਦੇ ਦੋ ਨੌਜਵਾਨਾਂ ਨੂੰ ਬੁੱਧਵਾਰ 8 ਮਈ ਨੂੰ ਹੱਟ ਵੈਲੀ ਯੂਥ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਟੌਡ ਨੇ ਕਿਹਾ ਕਿ, “ਮਾਮਲਾ ਅਦਾਲਤ ਦੇ ਸਾਹਮਣੇ ਹੈ, ਪੁਲਿਸ ਇਸ ਬਾਰੇ ਹੋਰ ਟਿੱਪਣੀ ਕਰਨ ਤੋਂ ਅਸਮਰੱਥ ਹੈ।

Add a Comment

Your email address will not be published. Required fields are marked *