ਇਰਾਨ ’ਚ ਰੱਖਿਆ ਫੈਕਟਰੀ ’ਤੇ ਡਰੋਨ ਹਮਲਾ
January 30, 2023
![](http://mehakewattan.com/wp-content/uploads/2023/01/2023_1largeimg_669893119.jpg)
ਇਰਾਨ ਦੇ ਸ਼ਹਿਰ ਇਸਫਾਹਨ ਵਿਚ ਇਕ ਰੱਖਿਆ ਸਾਜ਼ੋ-ਸਾਮਾਨ ਬਣਾਉਣ ਵਾਲੀ ਫੈਕਟਰੀ ਉਤੇ ਬੰਬ ਨਾਲ ਲੈਸ ਡਰੋਨਾਂ ਨਾਲ ਹਮਲਾ ਕੀਤਾ ਗਿਆ ਹੈ। ਅਥਾਰਿਟੀ ਮੁਤਾਬਕ ਐਤਵਾਰ ਸੁਵੱਖਤੇ ਹੋਏ ਹਮਲੇ ਵਿਚ ਪਲਾਂਟ ਦਾ ਥੋੜ੍ਹਾ ਨੁਕਸਾਨ ਹੋਇਆ ਹੈ। ਇਸਲਾਮਿਕ ਗਣਰਾਜ ਇਰਾਨ ਖੇਤਰੀ ਤੇ ਕੌਮਾਂਤਰੀ ਤਣਾਅ ਵਿਚ ਘਿਰਿਆ ਹੋਇਆ ਹੈ। ਇਰਾਨ ਦੇ ਰੱਖਿਆ ਮੰਤਰਾਲੇ ਨੇ ਹਾਲੇ ਤੱਕ ਕਿਸੇ ’ਤੇ ਹਮਲੇ ਦਾ ਸ਼ੱਕ ਜ਼ਾਹਿਰ ਨਹੀਂ ਕੀਤਾ ਹੈ।
ਮੁਲਕ ਦੇ ਉੱਤਰ-ਪੱਛਮ ਵਿਚ 5.9 ਦੀ ਤੀਬਰਤਾ ਵਾਲਾ ਭੂਚਾਲ ਵੀ ਆਇਆ ਹੈ। ਇਸ ਕਾਰਨ ਤਿੰਨ ਲੋਕ ਮਾਰੇ ਗਏ ਹਨ। ਹਾਲਾਂਕਿ ਇਸ ਡਰੋਨ ਹਮਲੇ ਦਾ ਸ਼ੱਕ ਇਜ਼ਰਾਈਲ ਉਤੇ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਹਾਲ ਹੀ ਵਿਚ ਤਹਿਰਾਨ ਸਥਿਤ ਅਜ਼ਰਬਾਇਜਾਨ ਦੇ ਦੂਤਾਵਾਸ ਉਤੇ ਵੀ ਹਮਲਾ ਹੋਇਆ ਹੈ। ਇਸ ਤੋਂ ਬਾਅਦ ਦੋਵਾਂ ਮੁਲਕਾਂ ਵਿਚਾਲੇ ਤਣਾਅ ਵਧਿਆ ਹੋਇਆ ਹੈ।