ਜਾਵੇਦ ਅਖ਼ਤਰ ਨੇ ਗੀਤ ‘ਨਿਕਲੇ ਥੇ ਕਭੀ ਹਮ ਘਰ ਸੇ’ ਨੂੰ ਲੈ ਕੇ ਸ਼ੇਅਰ ਕੀਤਾ ਦਿਲਚਸਪ ਕਿੱਸਾ

ਮੁੰਬਈ – ਜਾਵੇਦ ਅਖ਼ਤਰ ਦੇ ਸ਼ਾਨਦਾਰ ਬੋਲਾਂ ਨਾਲ ‘ਡੰਕੀ’ ਦਾ ਦੂਜਾ ਗੀਤ ‘ਨਿਕਲੇ ਥੇ ਕਭੀ ਹਮ ਘਰ ਸੇ’ ਰਿਲੀਜ਼ ਹੋ ਗਿਆ ਹੈ। ਹਾਲ ਹੀ ’ਚ ਰਿਲੀਜ਼ ਹੋਇਆ ਇਹ ਖ਼ੂਬਸੂਰਤ ਗੀਤ ਚਾਰ ਦੋਸਤਾਂ ਦੀ ਕਹਾਣੀ ਬਿਆਨ ਕਰਦਾ ਹੈ। ਜਾਵੇਦ ਅਖ਼ਤਰ ਨੇ ਗੀਤ ਬਾਰੇ ਇਕ ਦਿਲਚਸਪ ਕਹਾਣੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਖ਼ੁਲਾਸਾ ਕੀਤਾ, ‘‘ਫ਼ਿਲਮ ’ਚ ਮੇਰਾ ਸਿਰਫ਼ ਇਕ ਗੀਤ ਹੈ ਤੇ ਦਿਲਚਸਪ ਗੱਲ ਇਹ ਹੈ ਕਿ ਰਾਜੂ ਹਿਰਾਨੀ ਨੇ ਇਹ ਯਕੀਨੀ ਬਣਾਇਆ ਕਿ ਇਸ ਗੀਤ ਨੂੰ ਸ਼ਾਮਲ ਕੀਤਾ ਜਾਵੇ। ਉਸ ਨੇ ਵਿਸ਼ੇਸ਼ ਤੌਰ ’ਤੇ ਮੈਨੂੰ ਇਹ ਗਾਣਾ ਲਿਖਣ ਲਈ ਬੇਨਤੀ ਕੀਤੀ ਸੀ। ਮੈਨੂੰ ਉਮੀਦ ਹੈ ਕਿ ਤੁਸੀਂ ਗਾਣੇ ਦਾ ਆਨੰਦ ਮਾਣੋਗੇ।’’

ਜੀਓ ਸਟੂਡੀਓਜ਼, ਰੈੱਡ ਚਿੱਲੀਜ਼ ਐਂਟਰਟੇਨਮੈਂਟ ਤੇ ਰਾਜਕੁਮਾਰ ਹਿਰਾਨੀ ਫ਼ਿਲਮਜ਼ ਦੀ ਪੇਸ਼ਕਸ਼, ਰਾਜਕੁਮਾਰ ਹਿਰਾਨੀ ਤੇ ਗੌਰੀ ਖ਼ਾਨ ਵਲੋਂ ਨਿਰਮਿਤ, ਅਭਿਜਾਤ ਜੋਸ਼ੀ, ਰਾਜਕੁਮਾਰ ਹਿਰਾਨੀ ਤੇ ਕਨਿਕਾ ਢਿੱਲੋਂ ਵਲੋਂ ਲਿਖੀ ਗਈ ਫ਼ਿਲਮ ‘ਡੰਕੀ’ 21 ਦਸੰਬਰ, 2023 ਨੂੰ ਰਿਲੀਜ਼ ਹੋਣ ਦੀ ਉਮੀਦ ਹੈ।

Add a Comment

Your email address will not be published. Required fields are marked *