ਰਣਬੀਰ ਕਪੂਰ ਵੀ ਹੋਏ ਕਰਨ ਔਜਲਾ ਦੇ ਮੁਰੀਦ

ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਫ਼ਿਲਮ ‘ਐਨੀਮਲ’ ਕਾਰਨ ਸੁਰਖ਼ੀਆਂ ’ਚ ਬਣੇ ਹੋਏ ਹਨ। ‘ਐਨੀਮਲ’ ਫ਼ਿਲਮ ਦੁਨੀਆ ਭਰ ’ਚ ਧੁੰਮਾਂ ਪਾ ਰਹੀ ਹੈ, ਜਿਸ ਨੇ 800 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਉਥੇ ਅਦਾਕਾਰ ਦੀ ਇਕ ਵੀਡੀਓ ਬ੍ਰਿਟ ਏਸ਼ੀਆ ਟੀ. ਵੀ. ਵਲੋਂ ਸਾਂਝੀ ਕੀਤੀ ਗਈ ਹੈ, ਜਿਸ ’ਚ ਉਹ ਆਪਣੀ ਸਪਾਟੀਫਾਈ ਪਲੇਲਿਸਟ ਦੇ ਟਾਪ 3 ਗੀਤਾਂ ਬਾਰੇ ਦੱਸ ਰਹੇ ਹਨ।

ਰਣਬੀਰ ਕਪੂਰ ਨੇ ਜਿਥੇ ਆਪਣੀ ਫ਼ਿਲਮ ‘ਐਨੀਮਲ’ ਦੇ ਗੀਤਾਂ ‘ਅਰਜਨ ਵੈਲੀ’ ਨੂੰ ਪਹਿਲੇ ਤੇ ‘ਸਤਰੰਗਾ’ ਨੂੰ ਦੂਜੇ ਨੰਬਰ ’ਤੇ ਰੱਖਿਆ, ਉਥੇ ਕਰਨ ਔਜਲਾ ਦੇ ਗੀਤ ‘ਸੋਫਟਲੀ’ ਨੂੰ ਆਪਣੀ ਪਲੇਲਿਸਟ ’ਚ ਤੀਜਾ ਸਥਾਨ ਦਿੱਤਾ ਹੈ। ਨਾਲ ਹੀ ਰਣਬੀਰ ਕਪੂਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ‘ਸੋਫਟਲੀ’ ਗੀਤ ਦੀ ਬੀਟ ਕਾਫ਼ੀ ਪਸੰਦ ਹੈ। ਜੇਕਰ ਇਨ੍ਹਾਂ ਤਿੰਨਾਂ ਗੀਤਾਂ ਦੇ ਯੂਟਿਊਬ ਵਿਊਜ਼ ਦੀ ਗੱਲ ਕੀਤੀ ਜਾਵੇ ਤਾਂ ‘ਅਰਜਨ ਵੈਲੀ’ ਦੇ ਯੂਟਿਊਬ ’ਤੇ 91 ਮਿਲੀਅਨ ਵਿਊਜ਼ ਹਨ, ਉਥੇ ‘ਸਤਰੰਗਾ’ ਗੀਤ ਨੂੰ 81 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਕਰਨ ਔਜਲਾ ਦਾ ‘ਸੋਫਟਲੀ’ ਗੀਤ 78 ਮਿਲੀਅਨ ਵਿਊਜ਼ ਪਾਰ ਕਰ ਚੁੱਕਾ ਹੈ, ਜੋ 23 ਅਕਤੂਬਰ ਨੂੰ ਕਰਨ ਔਜਲਾ ਦੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਸੀ।

Add a Comment

Your email address will not be published. Required fields are marked *