‘ਲਾਈਗਰ’ ਦਾ ਬੁਰਾ ਹਾਲ, ਬਣੀ ਸਭ ਤੋਂ ਖ਼ਰਾਬ ਰੇਟਿੰਗ ਵਾਲੀ ਫ਼ਿਲਮ

ਮੁੰਬਈ – ਵਿਜੇ ਦੇਵਰਕੋਂਡਾ ਦੀ ਫ਼ਿਲਮ ‘ਲਾਈਗਰ’ 25 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ ਪਰ ਰਿਲੀਜ਼ ਤੋਂ ਪਹਿਲਾਂ ਹੀ ‘ਲਾਈਗਰ’ ਦੇ ਉਤਸ਼ਾਹ ਨੂੰ ਦੇਖ ਕੇ ਲੱਗਾ ਸੀ ਕਿ ਵਿਜੇ ਦੇਵਰਕੋਂਡਾ ਦੀ ਫ਼ਿਲਮ ਦਰਸ਼ਕਾਂ ਦੇ ਦਿਲਾਂ ਨੂੰ ਜਿੱਤ ਲਵੇਗੀ ਪਰ ਅਫਸੋਸ ਅਜਿਹਾ ਨਹੀਂ ਹੋਇਆ।

ਵਿਜੇ ਦੇਵਰਕੋਂਡਾ ਤੇ ਅਨਨਿਆ ਪਾਂਡੇ ਦੀ ਫ਼ਿਲਮ ਰਿਲੀਜ਼ ਦੇ ਕੁਝ ਦਿਨਾਂ ’ਚ ਹੀ ਦਰਸ਼ਕਾਂ ਦੀਆਂ ਉਮੀਦਾਂ ਨੂੰ ਤੋੜਦੀ ਨਜ਼ਰ ਆ ਰਹੀ ਹੈ। ਬਾਕਸ ਆਫਿਸ ’ਤੇ ਫ਼ਿਲਮ ਕਾਫੀ ਠੰਡਾ ਬਿਜ਼ਨੈੱਸ ਕਰ ਰਹੀ ਹੈ।

‘ਲਾਈਗਰ’ ਦੀ ਰਿਲੀਜ਼ ਤੋਂ ਪਹਿਲਾਂ ਅਜਿਹੀ ਉਮੀਦ ਕੀਤੀ ਜਾ ਰਹੀ ਸੀ ਕਿ ਇਹ ਫ਼ਿਲਮ ਆਮਿਰ ਖ਼ਾਨ ਦੀ ‘ਲਾਲ ਸਿੰਘ ਚੱਢਾ’ ਤੇ ਅਕਸ਼ੇ ਕੁਮਾਰ ਦੀ ‘ਰਕਸ਼ਾ ਬੰਧਨ’ ’ਤੇ ਭਾਰੀ ਪੈ ਜਾਵੇਗੀ ਪਰ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਵਿਜੇ ਦੇਵਰਕੋਂਡਾ ਦੀ ‘ਲਾਈਗਰ’ ਆਈ. ਐੱਮ. ਡੀ. ਬੀ. ਦੀ ਲਿਸਟ ’ਚ ਸਭ ਤੋਂ ਖ਼ਰਾਬ ਰੇਟਿੰਗ ਵਾਲੀ ਫ਼ਿਲਮ ਬਣ ਗਈ ਹੈ।

ਆਈ. ਐੱਮ. ਡੀ. ਬੀ. ਦੀ ਸਭ ਤੋਂ ਖ਼ਰਾਬ ਰੇਟਿੰਗ ਦੀ ਲਿਸਟ ’ਚ ‘ਲਾਈਗਰ’ ਨੇ ‘ਲਾਲ ਸਿੰਘ ਚੱਢਾ’ ਤੇ ‘ਰਕਸ਼ਾ ਬੰਧਨ’ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਆਈ. ਐੱਮ. ਡੀ. ਬੀ. ਦੀ ਲਿਸਟ ’ਚ ਅਕਸ਼ੇ ਕੁਮਾਰ ਦੀ ਫ਼ਿਲਮ ਨੂੰ 4.6 ਰੇਟਿੰਗ ਮਿਲੀ ਹੈ। ‘ਲਾਲ ਸਿੰਘ ਚੱਢਾ’ ਦੀ ਰੇਟਿੰਗ 5 ਹੈ। ਉਥੇ ‘ਲਾਈਗਰ’ ਇਸ ਰੇਟਿੰਗ ’ਚ ਸਭ ਤੋਂ ਪਿੱਛੇ ਰਹਿ ਗਈ ਹੈ। ‘ਲਾਈਗਰ’ ਦੀ ਰੇਟਿੰਗ ਅਜੇ ਤਕ 10 ’ਚੋਂ ਸਿਰਫ 2.5 ਹੈ।

ਵਿਜੇ ਦੇਵਰਕੋਂਡਾ ਦੀ ਫ਼ਿਲਮ ‘ਲਾਈਗਰ’ ਨੂੰ ਲੈ ਕੇ ਵੀ ਰਿਲੀਜ਼ ਤੋਂ ਪਹਿਲਾਂ ਹੀ ਬਾਈਕਾਟ ਟਰੈਂਡ ਚਲਾਇਆ ਗਿਆ। ‘ਲਾਲ ਸਿੰਘ ਚੱਢਾ’ ਵਾਂਗ ‘ਲਾਈਗਰ’ ਦੀ ਕਮਾਈ ’ਤੇ ਵੀ ਬਾਈਕਾਟ ਟਰੈਂਡ ਦਾ ਅਸਰ ਪੈਂਦਾ ਦਿਖ ਰਿਹਾ ਹੈ। ‘ਲਾਈਗਰ’ ਨੂੰ ਜ਼ਿਆਦਾਤਰ ਨੈਗੇਟਿਵ ਰੀਵਿਊਜ਼ ਮਿਲੇ ਹਨ। ਫ਼ਿਲਮ ਕਮਾਈ ਦੇ ਮਾਮਲੇ ’ਚ ਸਟ੍ਰਗਲ ਕਰ ਰਹੀ ਹੈ।

Add a Comment

Your email address will not be published. Required fields are marked *