ਪਹਿਲੀ ਵਾਰ ਅੰਤਰ-ਰਾਸ਼ਟਰੀ ਟੂਰਨਾਮੈਂਟ ‘ਚ ਲਏਗੀ ਹਿੱਸਾ ਪਾਕਿਸਤਾਨ ਦੀ ਕੱਬਡੀ ਟੀਮ

ਆਕਲੈਂਡ – ਨਿਊਜ਼ੀਲੈਂਡ ਵਿੱਚ ਵੱਡੇ ਪੱਧਰ ‘ਤੇ ਕਬੱਡੀ ਵਿਸ਼ਵ ਕੱਪ ਹੋਣ ਜਾ ਰਿਹਾ ਹੈ। ਜਿਸ ਵਿੱਚ ਛੇ ਟੀਮਾਂ ਹਿੱਸਾ ਲੈਣਗੀਆਂ ਜੋ ਕਿ ਯੂਨਾਟਿਡ ਸਟੇਟ ਅਮਰੀਕਾ,ਆਸਟ੍ਰੇਲੀਆ, ਪਾਕਿਸਤਾਨ, ਭਾਰਤ, ਕੈਨੇਡਾ,ਨਿਊਜ਼ੀਲੈਂਡ ਤੋਂ ਸ਼ਾਮਿਲ ਹੋਣਗੀਆਂ। ਇਹ ਕਬੱਡੀ ਵਰਲਡ ਕੱਪ ਮਿਤੀ 18-19 ਨਵੰਬਰ ਨੂੰ ਹੋਣ ਜਾ ਰਿਹਾ ਹੈ। ਇਸ ਮੌਕੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਲੀਡਰ ਕ੍ਰਿਸ ਹਿਪਕਿਨਸ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ। ਸਮੂਹ ਭਾਈਚਾਰੇ ਵਿੱਚ ਇਸ ਵਿਸ਼ਵ ਕਬੱਡੀ ਕੱਪ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸੁਪਰੀਮ ਸਿੱਖ ਸੁਸਾਇਟੀ ਵੱਲੋਂ ਨਿਊਜ਼ੀਲੈਂਡ ਵਿੱਚ ਇੰਨੇ ਵੱਡੇ ਪੱਧਰ ‘ਤੇ ਟੀਮਾਂ ਇੱਕਠੀਆਂ ਹੋਣਗੀਆਂ।ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਪਾਕਿਸਤਾਨ ਟੀਮ ਨਿਊਜ਼ੀਲੈਡ ‘ਚ ਹੋ ਰਹੇ ਵਿਸ਼ਵ ਕਬੱਡੀ ਕੱਪ ਵਿੱਚ ਹਿੱਸਾ ਲੈਣਗੇ। ਪਾਕਿਸਤਾਨ ਟੀਮ ਕੈਨੇਡਾ ਕੱਪ ਤੋਂ ਬਾਅਦ ਕਦੇਂ ਵੀ ਬਾਹਰ ਖੇਡਣ ਨਹੀਂ ਗਈ। ਨਿਊਜੀਲੈਂਡ ਵਿੱਚ ਹੋਣ ਵਾਲੇ ਵਿਸ਼ਵ ਕਬੱਡੀ ਕੱਪ ਲਈ ਵੱਖੋ-ਵੱਖ ਦੇਸ਼ਾਂ ਦੀਆਂ ਟੀਮਾਂ ਵਿੱਚੋਂ ਇੱਕ ਪਾਕਿਸਤਾਨ ਦੀ ਟੀਮ ਨਿਊਜੀਲੈਂਡ ਪੁੱਜ ਗਈ ਹੈ, ਦੱਸਦੀਏ ਕਿ ਪਾਕਿਸਤਾਨ ਦੀ ਟੀਮ ਪਹਿਲੀ ਵਾਰ ਕਿਸੇ ਦੂਜੇ ਦੇਸ਼ ਵਿੱਚ ਖੇਡਣ ਲਈ ਪੁੱਜੀ ਹੈ ਅਤੇ ਇਹ ਸਿਹਰਾ ਨਿਊਜੀਲੈਂਡ ਵਾਲਿਆਂ ਦੇ ਸਿਰ ਸੱਜਦਾ ਹੈ, ਜਿਨ੍ਹਾਂ ਵਲੋਂ ਇਹ ਪਹਿਲ ਕਦਮੀ ਕੀਤੀ ਗਈ ਹੈ ਤੇ ਹੁਣ ਦਰਸ਼ਕਾਂ, ਸੰਗਤਾਂ ਤੇ ਪ੍ਰਸ਼ੰਸਕਾਂ ਨੂੰ ਬੇਨਤੀ ਕਿ ਉਹ ਕਬੱਡੀ ਕੱਪ ਵਿੱਚ ਵੱਡੀ ਗਿਣਤੀ ਵਿੱਚ ਪੁੱਜਕੇ ਇਨ੍ਹਾਂ ਖਿਡਾਰੀਆਂ ਦੀ ਹੌਂਸਲਾ ਵਧਾਈ ਕਰਨ।

Add a Comment

Your email address will not be published. Required fields are marked *