ਸ਼ਾਹਰੁਖ ਦੀ ਲਾਡਲੀ ਧੀ ਸੁਹਾਨਾ ਨੇ ਕੀਤੀ ਆਲੀਆ ਭੱਟ ਦੀ ਤਾਰੀਫ਼

ਮੁੰਬਈ – ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਜਲਦ ਹੀ ਬਾਲੀਵੁੱਡ ’ਚ ਡੈਬਿਊ ਕਰਨ ਜਾ ਰਹੀ ਹੈ। ਸੁਹਾਨਾ ਤੇ ਉਸ ਦੇ ਸਹਿ-ਕਲਾਕਾਰ ਫ਼ਿਲਮ ਨੂੰ ਪ੍ਰਮੋਟ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ। ਹਰ ਰੋਜ਼ ਉਹ ਕਿਸੇ ਨਾ ਕਿਸੇ ਇਵੈਂਟ ’ਚ ਨਜ਼ਰ ਆਉਂਦੀ ਹੈ ਤੇ ਹੁਣ ਸੁਹਾਨਾ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਉਹ ਕਾਫੀ ਟ੍ਰੋਲ ਹੋਣ ਲੱਗੀ ਹੈ। ਸੁਹਾਨਾ ਖ਼ਾਨ ਦੀ ਫ਼ਿਲਮ ‘ਦਿ ਆਰਚੀਜ਼’ ਅਗਲੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ ਤੇ ਇਸ ਫ਼ਿਲਮ ਦੀ ਪ੍ਰਮੋਸ਼ਨ ਲਈ ਸੁਹਾਨਾ ਤੇ ਉਨ੍ਹਾਂ ਦੇ ਸਹਿ-ਕਲਾਕਾਰ ਕਾਫੀ ਮਿਹਨਤ ਕਰ ਰਹੇ ਹਨ। ਹਾਲ ਹੀ ’ਚ ਸੁਹਾਨਾ ਨੇ ਇਕ ਇੰਟਰਵਿਊ ਦਿੱਤਾ ਤੇ ਗੱਲਬਾਤ ਦੌਰਾਨ ਉਸ ਨੇ ਕੁਝ ਅਜਿਹਾ ਕਹਿ ਦਿੱਤਾ ਕਿ ਹੁਣ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।

ਸੁਹਾਨਾ ਦੀ ਜੋ ਵੀਡੀਓ ਸਾਹਮਣੇ ਆਈ ਹੈ, ਉਸ ’ਚ ਉਹ ਆਲੀਆ ਭੱਟ ਦੀ ਤਾਰੀਫ਼ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਕਿਹਾ, ‘‘ਤੁਸੀਂ ਦੇਖਿਆ ਹੋਵੇ ਜਾਂ ਨਾ ਦੇਖਿਆ ਹੋਵੇ ਪਰ ਆਲੀਆ ਭੱਟ ਨੇ ਨੈਸ਼ਨਲ ਐਵਾਰਡ ਪ੍ਰਾਪਤ ਕਰਦਿਆਂ ਆਪਣੇ ਵਿਆਹ ਦੀ ਸਾੜ੍ਹੀ ਦੁਬਾਰਾ ਪਹਿਨੀ ਸੀ। ਜੇਕਰ ਕੋਈ ਅਜਿਹੇ ਪਲੇਟਫਾਰਮ ’ਤੇ ਹੈ ਤੇ ਜੋ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ ਤਾਂ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਮਹੱਤਵਪੂਰਨ ਸੰਦੇਸ਼ ਦਿੱਤਾ ਹੈ। ਉਸ ਨੇ ਸਥਿਰਤਾ ’ਤੇ ਸਟੈਂਡ ਲਿਆ ਹੈ।’’

ਆਲੀਆ ਦੀ ਤਾਰੀਫ਼ ਕਰਦਿਆਂ ਸੁਹਾਨਾ ਨੇ ਅੱਗੇ ਕਿਹਾ, ‘‘ਜੇਕਰ ਆਲੀਆ ਭੱਟ ਆਪਣੇ ਵਿਆਹ ਦੀ ਸਾੜ੍ਹੀ ਦੁਬਾਰਾ ਪਾ ਸਕਦੀ ਹੈ ਤਾਂ ਅਸੀਂ ਵੀ ਆਪਣੇ ਪਹਿਰਾਵੇ ਕਿਉਂ ਨਹੀਂ ਦੁਹਰਾ ਸਕਦੇ ਹਾਂ। ਸਾਨੂੰ ਹੋਰ ਕੱਪੜੇ ਖਰੀਦਣ ਦੀ ਲੋੜ ਨਹੀਂ ਹੈ। ਸਾਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਨਵੇਂ ਕੱਪੜੇ ਬਣਾਉਣ ’ਚ ਕਿੰਨੀਆਂ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਹਨ ਤੇ ਇਹ ਸਾਡੀ ਜੈਵ ਵਿਭਿੰਨਤਾ ਤੇ ਕੁਦਰਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ।’’

ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਸੁਹਾਨਾ ਖ਼ਾਨ ਨੂੰ ਬੁਰੀ ਤਰ੍ਹਾਂ ਟ੍ਰੋਲ ਕਰ ਰਹੇ ਹਨ ਤੇ ਉਸ ਨੂੰ ਖ਼ਰੀਆਂ-ਖ਼ਰੀਆਂ ਸੁਣਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ‘ਦਿ ਆਰਚੀਜ਼’ 7 ਦਸੰਬਰ, 2023 ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ। ਫ਼ਿਲਮ ’ਚ ਸੁਹਾਨਾ, ਅਗਸਤਿਆ ਤੇ ਖ਼ੁਸ਼ੀ ਤੋਂ ਇਲਾਵਾ ਮਿਹਿਰ ਆਹੂਜਾ, ਅਦਿਤੀ ਡਾਟ, ਯੁਵਰਾਜ ਮੈਂਡਾ, ਵੇਦਾਂਗ ਰੈਨਾ ਤੇ ਕੋਇਲ ਪੁਰੀ ਵੀ ਨਜ਼ਰ ਆਉਣਗੇ।

Add a Comment

Your email address will not be published. Required fields are marked *