ਗੁਰਦਾਸ ਮਾਨ ਦਾ ਲਾਇਵ ਸ਼ੋਅ ਇੱਕ ਯਾਦਗਾਰੀ ਸ਼ੋਅ ਹੋ ਨਿਬੜਿਆ
![](http://mehakewattan.com/wp-content/uploads/2023/09/10_46_029355770gurdas-maan-ll-1.jpg)
ਆਕਲੈਂਡ- ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ’ਚ 2 ਸਤੰਬਰ, 2023 ਨੂੰ ਜਗਤ ਪ੍ਰਸਿੱਧ ਪੰਜਾਬੀ ਗਾਇਕ, ਅਦਾਕਾਰ ਤੇ ਗੀਤਕਾਰ ਗੁਰਦਾਸ ਮਾਨ ਦਾ ਸ਼ੋਅ ਵੱਡੇ ਪੱਧਰ ’ਤੇ ਇੱਕ ਯਾਦਗਾਰੀ ਸ਼ੋਅ ਹੋ ਨਿਬੜਿਆ। ਜਿਸ ਦਾ ਆਯੋਜਨ ਰੀਅਲ ਐਸਟੇਟ ਕਾਰੋਬਾਰੀ ਤੇ ਜੇ. ਕੇ. ਸਟਾਰ ਪ੍ਰੋਡਕਸ਼ਨਜ਼ ਦੇ ਮੁੱਖ ਪ੍ਰਬੰਧਕ ਕਰਮ ਹੁੰਦਲ ਤੇ ਖੁਸ਼ ਵੜਿੰਗ ਵਲੋਂ ਕਰਵਾਇਆ ਗਿਆ ਸੀ । 1ਸਤੰਬਰ, 2023 ਨੂੰ ਨਿਊਜ਼ੀਲੈਂਡ ਦੀ ਧਰਤੀ ‘ਤੇ ਪਹੁੰਚਦਿਆਂ ਹੀ ਉਹ ਮੁੱਖ ਪ੍ਰਬੰਧਕਾਂ ਕਰਮ ਹੁੰਦਲ ਤੇ ਖੁਸ਼ ਵੜਿੰਗ ਨਾਲ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਗਏ। ਉਹਨਾਂ ਨੇ ਗੁਰੂ ਘਰ ਮੱਥਾ ਟੇਕਿਆ ,ਅਰਦਾਸ਼ ਕਰਵਾਈ ਅਤੇ ਆਪਣੇ ਹੋਣ ਵਾਲੇ ਲਾਈਵ ਸ਼ੋਅ ਲਈ ਅਸ਼ੀਰਵਾਦ ਲਿਆ।
![](http://mehakewattan.com/wp-content/uploads/2023/08/15_47_053785898gurdas-maan-ll-1024x512.jpg)
ਗੁਰਦਾਸ ਮਾਨ ਦੇ ਸ਼ੋਅ ‘ਚ 2 ਸਤੰਬਰ ਖੂਬ ਰੌਣਕਾਂ ਲੱਗੀਆਂ। ਮਹਿਕ ਏ ਵਤਨ ਦੇ ਸੰਪਾਦਕ ਨੇ ਹਰਦੇਵ ਬਰਾੜ ਨੇ ਕਰਮ ਹੁੰਦਲ ਤੇ ਖੁਸ਼ ਵੜਿੰਗ ਨੂੰ ਸ਼ੋਅ ਲਈ ਵਧਾਈਆਂ ਦਿੱਤੀਆਂ ਅਤੇ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ। ਦਰਸ਼ਕਾਂ ਵਿੱਚ ਇਸ ਸ਼ੋਅ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸ਼ੋਅ ਦਾ ਪ਼੍ਰਬੰਧ ਬਹੁਤ ਵਧਿਆ ਤਰੀਕੇ ਨਾਲ ਕੀਤਾ ਗਿਆ ਸੀ। ਸਾਊਂਡ ਸਿਸਟਮ ਤੋਂ ਲੈ ਕੇ ਦਰਸ਼ਕਾਂ ਦੇ ਖਾਣ-ਪੀਣ ਅਤੇ ਬੈਠਣ ਦਾ ਪ੍ਰਬੰਧ ਸਮੁੱਚੇ ਢੰੰਗ ਨਾਲ ਕੀਤਾ ਗਿਆ ਸੀ। ਗੁਰਦਾਸ ਮਾਨ ਦਾ ਇਹ ਲਾਇਵ ਸ਼ੋਅ ਸ਼ਾਤਮਈ ਢੰਗ ਨਾਲ ਹੋਇਆ।
ਦੱਸਣਯੋਗ ਹੈ ਕਿ ਗੁਰਦਾਸ ਮਾਨ ਨੂੰ ਪੰਜਾਬੀ ਸੰਗੀਤ ਜਗਤ ਦਾ ਥੰਮ੍ਹ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਪੰਜਾਬੀ ਸੰਗੀਤ ਜਗਤ ਦਾ ਬਾਬਾ ਬੋਹੜ ਵੀ ਕਿਹਾ ਜਾਂਦਾ ਹੈ। ਉਨ੍ਹਾਂ ਪੰਜਾਬੀ ਇੰਡਸਟਰੀ ਨੂੰ ਕਈ ਯਾਦਗਰ ਗੀਤ ਦਿੱਤੇ ਹਨ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)