ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ‘ਸੇਵਾ’ ਨਾਂ ਦੀ ਗੈਰ-ਲਾਭਕਾਰੀ ਪਹਿਲ ਦੀ ਕੀਤੀ ਸ਼ੁਰੂਆਤ

ਮੁੰਬਈ– ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ਲੋੜਵੰਦਾਂ ਦੀ ਮਦਦ ਕਰਨ ਦੇ ਉਦੇਸ਼ ਨਾਲ ਇਕ ਸੰਯੁਕਤ ਗੈਰ-ਲਾਭਕਾਰੀ ਪਹਿਲ ਦੀ ਸ਼ੁਰੂਆਤ ਕਰਨ ਲਈ ਅਨੁਸ਼ਕਾ ਸ਼ਰਮਾ ਫਾਊਂਡੇਸ਼ਨ ਤੇ ਵਿਰਾਟ ਕੋਹਲੀ ਫਾਊਂਡੇਸ਼ਨ ਦਾ ਰਲੇਵਾਂ ਕਰਨ ਦਾ ਫ਼ੈਸਲਾ ਕੀਤਾ ਹੈ।

ਅਨੁਸ਼ਕਾ ਤੇ ਵਿਰਾਟ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਖਲੀਲ ਜ਼ਿਬਰਾਨ ਦੇ ਸ਼ਬਦਾਂ ’ਚ ਜ਼ਿੰਦਗੀ ਹੀ ਜ਼ਿੰਦਗੀ ਦਿੰਦੀ ਹੈ, ਜਦਕਿ ਅਸੀਂ ਆਪਣੇ ਆਪ ਨੂੰ ਦੇਣ ਵਾਲੇ ਸਮਝਦੇ ਹਾਂ, ਅਸੀਂ ਸਿਰਫ ਇਕ ਗਵਾਹ ਹਾਂ।

ਇਸ ਭਾਵਨਾ ਨੂੰ ਧਿਆਨ ’ਚ ਰਖਦਿਆਂ ਅਸੀਂ ‘ਸੇਵਾ’ ਰਾਹੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਦੇ ਉਦੇਸ਼ ਨਾਲ ਮਿਲ ਕੇ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ। ‘ਸੇਵਾ’ ਦਾ ਕੰਮ ਕਿਸੇ ਵਿਸ਼ੇਸ਼ ਮੁੱਦੇ ਤੱਕ ਸੀਮਤ ਨਹੀਂ ਰਹੇਗਾ ਕਿਉਂਕਿ ਇਹ ਸਮਾਜ ਦੇ ਭਲੇ ਤੇ ਮਾਨਵਤਾ ਲਈ ਕੰਮ ਕਰਦਾ ਰਹੇਗਾ, ਜਿਸ ਦੀ ਇਸ ਸਮੇਂ ਬਹੁਤ ਲੋੜ ਹੈ। ਇਸ ਸਮੇਂ ਦੌਰਾਨ ਵਿਰਾਟ ਖੇਡਾਂ ’ਚ ਸਕਾਲਰਸ਼ਿਪ ਦੇਣਾ ਜਾਰੀ ਰੱਖੇਗਾ ਤੇ ਐਥਲੀਟਾਂ ਨੂੰ ਸਪਾਂਸਰ ਵੀ ਕਰੇਗਾ ਤੇ ਅਨੁਸ਼ਕਾ ਜਾਨਵਰਾਂ ਦੀ ਭਲਾਈ ਦੇ ਕੰਮਾਂ ’ਚ ਸ਼ਾਮਲ ਹੁੰਦੀ ਰਹੇਗੀ, ਜੋ ਉਹ ਸਾਲਾਂ ਤੋਂ ਕਰ ਰਹੀ ਹੈ। ਨਾਲ ਹੀ ‘ਸੇਵਾ’ ਰਾਹੀਂ ਉਹ ਮਿਲ ਕੇ ਉਨ੍ਹਾਂ ਖੇਤਰਾਂ ਦੀ ਖੋਜ ਕਰਨਗੇ, ਜਿਥੇ ਸਹਾਇਤਾ ਦੀ ਲੋੜ ਹੈ ਤੇ ਜਿਸ ਨਾਲ ਸਮਾਜ ਨੂੰ ਵੱਡੇ ਪੱਧਰ ’ਤੇ ਲਾਭ ਹੋਵੇਗਾ।

Add a Comment

Your email address will not be published. Required fields are marked *