ਮਾਤਾ ਚਿੰਤਪੂਰਨੀ ਮੰਦਰ ਨੇੜੇ ਕੰਧਾਂ ‘ਤੇ ਲਿਖੇ ਮਿਲੇ ਖ਼ਾਲਿਸਤਾਨੀ ਨਾਅਰੇ

ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ‘ਚ ਮਾਤਾ ਚਿੰਤਪੂਰਨੀ ਮੰਦਰ ਨੇੜੇ ਕੰਧਾਂ ‘ਤੇ ਖਾਲਿਸਤਾਨੀ ਨਾਅਰੇ ਲਿਖੇ ਮਿਲੇ ਹਨ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਪਾਬੰਦੀਸ਼ੁਦਾ ਸੰਗਠਨ ‘ਸਿੱਖ ਫਾਰ ਜਸਟਿਸ’ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਦਾ ਇਕ ਵੀਡੀਓ ਵੀ ਜਨਤਕ ਹੋਇਆ ਹੈ, ਜਿਸ ‘ਚ ਉਹ ਕੰਧਾਂ ‘ਤੇ ਲਿਖੀਆਂ ਗਈਆਂ ਗੱਲਾਂ ਦਿਖਾਉਂਦੇ ਹੋਏ ਕਹਿ ਰਿਹਾ ਹੈ ਕਿ 1984 ਦੇ ਸਿੱਖ ਦੰਗਿਆਂ ‘ਚ ਸ਼ਾਮਲ ਕਾਂਗਰਸ ਆਗੂਆਂ ਨੂੰ ਬਖ਼ਸ਼ਿਆ ਨਹੀਂ ਜਾਵੇਗੀ। ਊਨਾ ਦੇ ਪੁਲਸ ਸੁਪਰਡੈਂਟ ਅਰਜੀਤ ਸੇਨ ਠਾਕੁਰ ਨੇ ਦੱਸਿਆ ਕਿ ਜਾਂਚ ਚੱਲ ਰਹੀ ਹੈ ਅਤੇ ਬਦਮਾਸ਼ਾਂ ਨੂੰ ਜਲਦ ਹੀ ਫੜ ਲਿਆ ਜਾਵੇਗਾ।”

ਉਨ੍ਹਾਂ ਨੇ ਕਿਹਾ ਕਿ ਪੁਲਸ ਵੀਡੀਓ ਕਲਿੱਪ ਦੀ ਵੀ ਜਾਂਚ ਕਰ ਰਹੀ ਹੈ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਰਾਜ ‘ਚ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 7 ਮਈ ਨੂੰ ਧਰਮਸ਼ਾਲਾ ‘ਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀ ਬਾਹਰੀ ਚਾਰਦੀਵਾਰੀ ‘ਤੇ ਖ਼ਾਲਿਸਤਾਨੀ ਸਮਰਥਕ ਬੈਨਰ ਬਣਾਏ ਗਏ ਸਨ। ਇਸ ਮਾਮਲੇ ‘ਚ ਭਾਰਤੀ ਦੰਡਾਵਲੀ ਦੀ ਧਾਰਾ 153-ਏ ਅਤੇ 153-ਬੀ ਅਤੇ ਐੱਚ.ਪੀ. ਓਪਨ ਪਲੇਸ ਐਕਟ, 1985 ਦੀ ਧਾਰਾ 3 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਵੀਡੀਓ ਕਲਿੱਪ ਦੇ ਆਧਾਰ ਤੇ ਪੰਨੂ ਨੂੰ ਇਸ ਮਾਮਲੇ ‘ਚ ਸਹਿ-ਦੋਸ਼ੀ ਅਤੇ ਮੁੱਖ ਸਾਜਿਸ਼ਕਰਤਾ ਦੱਸਿਆ ਗਿਆ ਹੈ ਅਤੇ ਉਸ ਖ਼ਿਲਾਫ਼ ਗੈਰ-ਕਾਨੂੰਨੀ ਗਤੀਵਿਧੀ ਰੋਕਥਾਮ ਐਕਟ (ਯੂ.ਏ.ਪੀ.ਏ.) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

Add a Comment

Your email address will not be published. Required fields are marked *