ਰਾਹੁਲ ਗਾਂਧੀ ਨੇ ਭੈਣ ਪ੍ਰਿਯੰਕਾ ਨਾਲ ਲਿਆ ਬਰਫ਼ ਦਾ ਲੁਫ਼ਤ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਹੋਈਆਂ ਵਾਇਰਲ

ਸ਼੍ਰੀਨਗਰ- ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਨੇ ਜੰਮੂ-ਕਸ਼ਮੀਰ ਦੇ ਗੁਲਮਰਗ ਸਕੀ ਰਿਜ਼ੋਰਟ ‘ਚ ਬਰਫ ‘ਚ ਸਕੂਟਰ ਦੀ ਸਵਾਰੀ ਕੀਤੀ, ਜਿਸ ਦੀ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਗਈ ਹੈ। ਵੀਡੀਓ ਫੁਟੇਜ ‘ਚ ਭੈਣ-ਭਰਾ ਨੂੰ ਬਰਫ ‘ਤੇ ਸਕੂਟਰ ‘ਤੇ ਚਲਾਉਂਦੇ ਦੇਖਿਆ ਜਾ ਸਕਦਾ ਹੈ। ਉਸ ਨਾਲ ਹੋਰ ਸਕੂਟਰਾਂ ‘ਤੇ ਸੁਰੱਖਿਆ ਕਾਮੇ ਸਕੂਟਰਾਂ ‘ਤੇ ਸਵਾਰ ਨਜ਼ਰ ਆ ਰਹੇ ਹਨ। ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਕੁਝ ਸੈਕਿੰਡ ਦਾ ਵੀਡੀਓ ਸਾਂਝਾ ਕੀਤਾ ਗਿਆ ਹੈ।

ਵੀਡੀਓ ਦੇਖ ਰਹੇ ਜ਼ਿਆਦਾਤਰ ਲੋਕਾਂ ਨੇ ਜਿੱਥੇ ਭੈਣ-ਭਰਾ ਦੇ ਸਮਰਥਨ ‘ਚ ਟਿੱਪਣੀ ਕੀਤੀ, ਉੱਥੇ ਹੀ ਕੁਝ ਲੋਕਾਂ ਨੇ ‘ਗੰਭੀਰ’ ਨਾ ਹੋਣ ‘ਤੇ ਉਨ੍ਹਾਂ ਦਾ ਮਜ਼ਾਕ ਉਡਾਇਆ। ਰਾਜਸਥਾਨ ਦੇ ਇਕ ਯੂਥ ਕਾਂਗਰਸ ਨੇਤਾ ਵਲੋਂ ਪੋਸਟ ਕੀਤੇ ਗਏ ਇਕ ਵੀਡੀਓ ‘ਤੇ ਵਿਜੇ NT2 ਨਾਮੀ ਇਕ ਟਵਿੱਟਰ ਯੂਜ਼ਰਜ ਨੇ ਲਿਖਿਆ, “ਜੇਕਰ ਇਸ ਤਰ੍ਹਾਂ ਦੀਆਂ ਵੀਡੀਓਜ਼ ਪਾਈਆਂ ਜਾਂਦੀਆਂ ਹਨ, ਤਾਂ ਕੋਈ ਵੀ ਵੋਟਰ ਕਿਸੇ ਨੇਤਾ ਨੂੰ ਗੰਭੀਰਤਾ ਨਾਲ ਕਿਉਂ ਲਵੇ?” 

ਦੱਸ ਦੇਈਏ ਕਿ ਰਾਹੁਲ ਪਿਛਲੇ ਹਫਤੇ ਨਿੱਜੀ ਦੌਰੇ ‘ਤੇ ਇੱਥੇ ਪਹੁੰਚੇ ਸਨ ਅਤੇ ਗੁਲਮਰਗ ‘ਚ ਠਹਿਰੇ ਹੋਏ ਹਨ। ਵੀਕੈਂਡ ਦੌਰਾਨ ਉਨ੍ਹਾਂ ਦੀ ਭੈਣ ਵੀ ਉਨ੍ਹਾਂ ਕੋਲ ਪਹੁੰਚੀ। ਦੋਵੇਂ ਭੈਣ-ਭਰਾ ਜਨਵਰੀ ‘ਚ ਭਾਰਤ ਜੋੜੋ ਦੌਰੇ ਦੇ ਆਖਰੀ ਦੋ ਦਿਨ ਕਸ਼ਮੀਰ ‘ਚ ਸਨ। ਬਰਫ਼ ਦਾ ਲੁਫ਼ਤ ਲੈਣ ਦੌਰਾਨ ਪ੍ਰਿਯੰਕਾ ਨਾਲ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਵੀ ਮੌਜੂਦ ਸਨ। ਇੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਨਾਲ ਸੈਲਫ਼ੀਆਂ ਲਈਆਂ।

Add a Comment

Your email address will not be published. Required fields are marked *