ਮਿਓਲਾ ਰੋਡ ਦੇ ਗਰਮੀਆਂ ਵਿੱਚ ਬੰਦ ਕੀਤੇ ਜਾਣ ਦੇ ਫੈਸਲੇ ਨੇ ਵਧਾਇਆ ਆਕਲੈਂਡ ਵਾਸੀਆਂ ਦਾ ਗੁੱਸਾ

ਆਕਲੈਂਡ – ਹਜਾਰਾਂ ਦੀ ਗਿਣਤੀ ਵਿੱਚ ਆਕਲੈਂਡ ਵਾਸੀਆਂ ਵਲੋਂ ਵਰਤੇ ਜਾਣ ਵਾਲੇ ਮਿਓਲਾ ਰੋਡ ਨੂੰ ਅੱਧ ਦਸੰਬਰ ਤੋਂ ਫਰਵਰੀ ਦੀ ਸ਼ੁਰੂਆਤ ਤੱਕ ਬੰਦ ਰੱਖਿਆ ਜਾਏਗਾ। ਇਹ ਰੋਡ ਆਕਲੈਂਡ ਦੇ ਵੈਸਟਮੀਅਰ ਅਤੇ ਗ੍ਰੇਅ ਲਿਨ ਨੂੰ ਪੋਇੰਟ ਸ਼ੈਵੀਲੀਅਰ ਨਾਲ ਜੋੜਣ ਵਾਲਾ ਬਹੁਤ ਹੀ ਅਹਿਮ ਰੋਡ ਹੈ ਤੇ ਇਸ ਰੋਡ ਨੂੰ ਬੰਦ ਕੀਤੇ ਜਾਣ ਦੇ ਫੈਸਲੇ ਨੇ ਆਕਲੈਂਡ ਵਾਸੀਆਂ ਲਈ ਵੱਡੀ ਦਿੱਕਤ ਪੈਦਾ ਕਰ ਦਿੱਤੀ ਹੈ, ਜਿਸ ਕਾਰਨ ਆਕਲੈਂਡ ਵਾਸੀ ਗੁੱਸੇ ਵਿੱਚ ਹਨ। ਇਹ ਰੋਡ ਸ਼ੈਡਨ ਫੀਲਡਸ ਤੇ ਮਿਓਲਾ ਰੀਫ ਨੂੰ ਵੀ ਸਹਾਇਕ ਹੈ। ਬੰਦ ਕੀਤੇ ਜਾਣ ਦਾ ਕਾਰਨ ਭਾਂਵੇ ਇਸ ‘ਤੇ ਹੋਣ ਵਾਲੀ ਕੰਸਟਰਕਸ਼ਨ ਹੈ, ਜੋ ਕਿ ਸਮੇਂ ਅਨੁਸਾਰ ਬਹੁਤ ਲੋੜੀਂਦੀ ਹੈ, ਪਰ ਵੈਸਟਮੀਅਰ ਅਤੇ ਗ੍ਰੇਅ ਲਿਨ ਦੇ ਰਿਹਾਇਸ਼ੀਆਂ ਡਿਟੂਅਰ ਕਾਰਨ ਕਾਫੀ ਦਿੱਕਤ ਹੋਣੀ ਹੈ, ਜਿਸ ਕਾਰਨ ਉਹ ਪ੍ਰੇਸ਼ਾਨ ਅਤੇ ਗੁੱਸੇ ਵਿੱਚ ਹਨ।

Add a Comment

Your email address will not be published. Required fields are marked *