21 ਸਾਲਾ ਟਿਕਟਾਕ ਸਟਾਰ Ali Dulin ਦੀ ਕਾਰ ਹਾਦਸੇ ‘ਚ ਮੌਤ

ਮਸ਼ਹੂਰ TikTok ਸਟਾਰ ਅਲੀ ਡੁਲਿਨ ਦਾ 21 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਅਲੀ ਡੁਲਿਨ ਦਾ ਛੋਟੀ ਉਮਰ ਵਿੱਚ ਇਸ ਦੁਨੀਆ ਤੋਂ ਚਲੇ ਜਾਣਾ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਬੇਹੱਦ ਨਿਰਾਸ਼ ਕਰ ਗਿਆ ਹੈ। ਅਲੀ ਡੁਲਿਨ ਛੋਟੀ ਉਮਰ ਵਿੱਚ ਹੀ ਸੋਸ਼ਲ ਮੀਡੀਆ ‘ਤੇ ਛਾ ਗਈ ਸੀ। ਉਹ ਇੰਟਰਨੈੱਟ ‘ਤੇ ਸਪਾਈਸ ਦੇ ਨਾਂ ਨਾਲ ਜਾਣੀ ਜਾਂਦੀ ਸੀ। ਅਜੇ ਉਸ ਨੇ ਕਰੀਅਰ ਦੀ ਉੱਚੀ ਉਡਾਣ ਭਰਨੀ ਸ਼ੁਰੂ ਹੀ ਕੀਤੀ ਸੀ ਤੇ ਹੁਣ ਉਸ ਦੀ ਮੌਤ ਦੀ ਖ਼ਬਰ ਨੇ ਸਭ ਨੂੰ ਭਾਵੁਕ ਕਰ ਦਿੱਤਾ ਹੈ। ਖ਼ਬਰਾਂ ਮੁਤਾਬਕ ਅਮਰੀਕਾ ਦੇ ਫਲੋਰਿਡਾ ‘ਚ ਟਿਕਟਾਕ ਸਟਾਰ ਅਲੀ ਡੁਲਿਨ ਦੀ ਕਾਰ ਹਾਦਸੇ ‘ਚ ਮੌਤ ਹੋਈ ਹੈ।

ਅਲੀ ਅਮਰੀਕਾ ਦੇ ਫਲੋਰੀਡਾ ਦੀ ਰਹਿਣ ਵਾਲੀ ਸੀ। ਕਾਰ ਹਾਦਸੇ ‘ਚ ਉਸ ਦੇ ਇਸ ਸੰਸਾਰ ਤੋਂ ਚਲੇ ਜਾਣ ਨਾਲ ਕਈ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ ਹਨ। ਅਲੀ ਦੇ ਇਕ ਦੋਸਤ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਉਨ੍ਹਾਂ ਦੀ ਮੌਤ ‘ਤੇ ਦੁੱਖ ਜਤਾਇਆ ਹੈ। ਅਲੀ ਦੀ ਦੋਸਤ Ariane Avandi ਲਿਖਦੀ ਹੈ, “ਵਿਸ਼ਵਾਸ ਨਹੀਂ ਹੋ ਰਿਹਾ ਕਿ ਤੁਸੀਂ ਸਾਨੂੰ ਛੱਡ ਗਏ ਹੋ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਸੀ ਤੇ ਤੁਹਾਨੂੰ ਕਦੇ ਨਹੀਂ ਭੁੱਲ ਸਕਾਂਗੀ।”

ਅਲੀ ਦੇ ਦੋਸਤ ਨੇ ਇਕ ਭਾਵੁਕ ਪੋਸਟ ‘ਚ ਲਿਖਿਆ ਕਿ ਉਨ੍ਹਾਂ ਨੇ ਆਪਣੀ ਉਪਲਬਧੀ ਨਾਲ Ariane ਨੂੰ ਕਾਫੀ ਪ੍ਰਭਾਵਿਤ ਕੀਤਾ ਸੀ। ਇਸੇ ਲਈ Ariane ਲਿਖਦੀ ਹੈ ਕਿ ਅਲੀ ਹਮੇਸ਼ਾ ਤੋਂ ਉਸ ਦੀ ਚੰਗੀ ਦੋਸਤ ਸੀ ਅਤੇ ਹਮੇਸ਼ਾ ਰਹੇਗੀ। Ariane ਮੁਤਾਬਕ ਅਲੀ ਹਮੇਸ਼ਾ ਦੂਜਿਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਸੀ। ਇਸ ਤੋਂ ਇਲਾਵਾ ਉਹ ਦੂਜਿਆਂ ਨੂੰ ਖੁਸ਼ ਰੱਖਣਾ ਵੀ ਪਸੰਦ ਕਰਦਾ ਸੀ।

21 ਸਾਲ ਦੀ ਅਲੀ ਸੋਸ਼ਲ ਮੀਡੀਆ influencer ਸੀ, ਜਿਸ ਨੇ ਹੂਟਰਜ਼ ਵਿੱਚ ਵੀ ਕੰਮ ਕੀਤਾ। TikTok ‘ਤੇ ਉਸ ਦੇ 200K ਫਾਲੋਅਰਜ਼ ਸਨ। ਉਹ ਮਜ਼ਾਕੀਆ ਵੀਡੀਓ ਬਣਾਉਣ ਲਈ ਜਾਣੀ ਜਾਂਦੀ ਹੈ। ਅਲੀ ਕਦੀ ਲਿੰਪ ਸਿੰਕ ਕਰਦੇ ਹੋਏ ਵੀਡੀਓਜ਼ ਪੋਸਟ ਕਰਦੀ ਸੀ ਤਾਂ ਕਦੀ ਡਾਂਸ ਕਰਦੀ ਨਜ਼ਰ ਆਉਂਦੀ ਸੀ। ਅਲੀ ਦੀਆਂ ਵੀਡੀਓਜ਼ ‘ਚ ਉਨ੍ਹਾਂ ਦੀ ਜੀਵਨ ਸ਼ੈਲੀ ਦੀ ਝਲਕ ਦੇਖਣ ਨੂੰ ਮਿਲਦੀ ਸੀ। ਅਲੀ ਨਾ ਸਿਰਫ ਟਿਕਟਾਕ ‘ਤੇ ਮਸ਼ਹੂਰ ਸੀ, ਇਸ ਤੋਂ ਇਲਾਵਾ ਉਹ ਇੰਸਟਾਗ੍ਰਾਮ ‘ਤੇ ਵੀ ਬਹੁਤ ਪਾਪੂਲਰ ਸੀ।

Add a Comment

Your email address will not be published. Required fields are marked *