ਜਿਓ ਨੇ 12 ਘੰਟਿਆਂ ਦੇ ਅੰਦਰ ਸਿਲਕਿਆਰਾ ਸੁਰੰਗ ‘ਚ ਸ਼ੁਰੂ ਕੀਤੀ ਕਾਲ

ਉੱਤਰਕਾਸ਼ੀ – ਦੂਰਸੰਚਾਰ ਸੇਵਾ ਪ੍ਰਦਾਤਾ ਰਿਲਾਇੰਸ ਜੀਓ ਨੇ ਉੱਤਰਾਖੰਡ ਦੀ ਸਿਲਕਿਆਰਾ ਸੁਰੰਗ ਦੇ ਅੰਦਰ ਖ਼ਰਾਬ ਹੋਈ ਕਾਲ ਅਤੇ ਇੰਟਰਨੈਟ ਸੇਵਾਵਾਂ 12 ਘੰਟਿਆਂ ਦੇ ਅੰਦਰ ਮੁੜ ਸ਼ੁਰੂ ਕਰ ਦਿੱਤੀਆਂ ਹਨ। ਇਸ ਨਾਲ ਉਸ ਸੁਰੰਗ ‘ਚ ਫਸੇ 41 ਮਜ਼ਦੂਰਾਂ ਦੇ ਬਚਾਅ ਕਾਰਜ ‘ਚ ਮਦਦ ਮਿਲੇਗੀ। ਉੱਤਰਾਖੰਡ ਦੇ ਇਸ ਦੂਰ-ਦੁਰਾਡੇ ਇਲਾਕੇ ‘ਚ ਮੋਬਾਈਲ ਸੇਵਾ ਕਮਜ਼ੋਰ ਹੈ। ਕਰੀਬ ਦੋ ਹਫ਼ਤੇ ਪਹਿਲਾਂ ਉਸਾਰੀ ਅਧੀਨ ਸੁਰੰਗ ‘ਚ ਫਸੇ ਮਜ਼ਦੂਰਾਂ ਨੂੰ ਬਚਾਉਣ ਲਈ ਦਿਨ-ਰਾਤ ਕੰਮ ਕਰ ਰਹੇ ਪ੍ਰਸ਼ਾਸਨ ਨੇ ਦੂਰਸੰਚਾਰ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਨੂੰ ਨੈੱਟਵਰਕ ਮੁਹੱਈਆ ਕਰਵਾਉਣ ਲਈ ਕਿਹਾ ਸੀ। 

ਰਿਲਾਇੰਸ ਨੇ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਐਕਸ ‘ਤੇ ਮੋਬਾਈਲ ਟਾਵਰ ਦੀਆਂ ਤਸਵੀਰਾਂ ਪੋਸਟ ਕਰਦੇ ਹੋਏ ਕਿਹਾ ਕਿ, “ਸਾਨੂੰ ਕਾਲ ਅਤੇ ਇੰਟਰਨੈਟ ਸੇਵਾਵਾਂ ਪ੍ਰਦਾਨ ਕਰਨ ‘ਚ ਖ਼ਰਾਬ ਸੜਕ ਤੋਂ ਇਲਾਵਾ ਬਿਜਲੀ ਅਤੇ ਖੰਭਿਆ ਦੀ ਘਾਟ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਕਿਹਾ, “ਸਾਡੀ ਜੀਓ ਟੀਮ ਬਚਾਅ ਕਾਰਜਾਂ ਵਿੱਚ ਲੱਗੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ।” ਇਹ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਜਿਓ ਦੀ ਇੰਟਰਨੈਟ ਅਤੇ ਕਾਲ ਸੇਵਾਵਾਂ ਇਸ ਰਿਮੋਟ ਲੋਕੇਸ਼ਨ ‘ਤੇ 12 ਘੰਟਿਆਂ ਦੇ ਅੰਦਰ  ਪ੍ਰਦਾਨ ਕੀਤੀਆਂ ਗਈਆਂ ਹਨ।” 

ਕੰਪਨੀ ਨੇ ਕਿਹਾ ਕਿ ਕੋਈ ਵੀ ਵਾਹਨ ਪਹਾੜੀ ਸਥਾਨ ‘ਤੇ ਨਹੀਂ ਜਾ ਸਕਦਾ। ਇੱਥੇ ਕੋਈ ਖੰਭੇ ਅਤੇ ਬਿਜਲੀ ਨਹੀਂ ਹੈ ਅਤੇ ਫਾਈਬਰ ਕਨੈਕਟੀਵਿਟੀ ਵੀ ਨਹੀਂ ਹੈ। ਉਨ੍ਹਾਂ ਦੇ ਅਨੁਸਾਰ, “ਇਨ੍ਹਾਂ ਸਾਰੀਆਂ ਚੁਣੌਤੀਆਂ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਜ਼ਰੂਰੀ ਸੰਪਰਕ ਬਹਾਲ ਕਰ ਦਿੱਤਾ ਗਿਆ ਹੈ…” ਉਸਾਰੀ ਅਧੀਨ ਸਿਲਕਿਆਰਾ-ਬਾਰਕੋਟ ਸੁਰੰਗ ਦਾ ਇੱਕ ਹਿੱਸਾ 12 ਨਵੰਬਰ ਨੂੰ ਢਿੱਗਾਂ ਡਿੱਗਣ ਕਾਰਨ ਉਸਾਰੀ ਦੇ ਕੰਮ ਵਿੱਚ ਲੱਗੇ ਮਜ਼ਦੂਰ ਅੰਦਰ ਫਸ ਗਏ। 

Add a Comment

Your email address will not be published. Required fields are marked *