ਨਿਊਜ਼ੀਲੈਂਡ ਵਾਸੀਆਂ ਨੂੰ ਅੱਜ ਮਿਲੇਗੀ ਨਵੀਂ ਸਰਕਾਰ

ਆਕਲੈਂਡ- ਨਿਊਜ਼ੀਲੈਂਡ ਵਾਸੀਆਂ ਨੂੰ ਅੱਜ ਨਵੀਂ ਸਰਕਾਰ ਮਿਲੇਗੀ। ਦੱਸ ਦੇਈਏ ਕਿ ਨੈਸ਼ਨਲ, ACT ਅਤੇ ਨਿਊਜ਼ੀਲੈਂਡ ਫਸਟ ਨਿਊਜ਼ੀਲੈਂਡ ਦੀ ਅਗਲੀ ਸਰਕਾਰ ਬਣਾਉਣ ਲਈ ਸਮਝੌਤੇ ‘ਤੇ ਪਹੁੰਚ ਗਏ ਹਨ। ਇਸ ਸਰਕਾਰ ‘ਚ 2 ਡਿਪਟੀ ਪ੍ਰਧਾਨ ਮੰਤਰੀ ਵੀ ਬਣਾਏ ਜਾਣਗੇ। ਰਿਪੋਰਟਾਂ ਅਨੁਸਾਰ ਪਹਿਲਾਂ 18 ਮਹੀਨਿਆਂ ਲਈ ਵਿਨਸਟਨ ਪੀਟਰਜ਼ ਤੇ ਫਿਰ ਡੈਵਿਡ ਸੀਮੌਰ ਦੇ ਵੱਲੋਂ ਉੱਪ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਜਾਵੇਗਾ। ਉੱਥੇ ਹੀ ਵਿਨਸਟਨ ਪੀਟਰਜ਼ ਹੀ ਵਿਦੇਸ਼ ਮੰਤਰੀ ਦਾ ਅਹੁਦਾ ਵੀ ਸੰਭਾਲਣਗੇ। ਕੈਬਿਨੇਟ ਵਿੱਚ 20 ਮਨਿਸਟਰ ਹੋਣਗੇ, ਜਿਨ੍ਹਾਂ ਵਿੱਚ 14 ਨੈਸ਼ਨਲ ਦੇ, ਤਿੰਨ ਐਕਟ ਦੇ, ਤਿੰਨ ਐਨ ਜੈਡ ਫਰਸਟ ਪਾਰਟੀ ਦੇ ਮਨਿਸਟਰ ਹੋਣਗੇ।
ਕ੍ਰਿਸਟੋਫਰ ਲਕਸਨ ਨੇ ਆਪਣੇ ਪਹਿਲੇ ਹੀ ਬਿਆਨ ਵਿੱਚ ਸਾਫ ਕਰ ਦਿੱਤਾ ਹੈ ਕਿ ਨਿਊਜੀਲੈਂਡ ਦੀ ਤਾਕਤਵਰ ਅਰਥਵਿਵਸਥਾ ਬਨਾਉਣਾ ਉਨ੍ਹਾਂ ਦੀ ਸਰਕਾਰ ਦਾ ਮੁੱਖ ਮਕਸਦ ਹੋਏਗਾ। ਨੈਸ਼ਨਲ ਪਾਰਟੀ ਦੇ ਵਿਦੇਸ਼ੀ ਨਿਵੇਸ਼ਕਾਂ ਨੂੰ ਨਿਊਜੀਲੈਂਡ ਵਿੱਚ ਘਰ ਖ੍ਰੀਦਣ ਦੀ ਯੋਜਨਾ ਨੂੰ ਮੁੜ ਸ਼ੁਰੂ ਕਰਨ ਦੀ ਨੂੰ ਵੀਨਸਟਨ ਪੀਟਰਜ਼ ਵਲੋਂ ਸਿਰੇ ਨਹੀਂ ਚੜ੍ਹਣ ਦਿੱਤਾ ਗਿਆ ਹੈ ਅਤੇ ਇਹ ਵਿਨਸਟਨ ਪੀਟਰਜ਼ ਦੀ ਵੱਡੀ ਜਿੱਤ ਮੰਨੀ ਜਾ ਰਹੀ ਹੈ। ਨੈਸ਼ਨਲ ਦੀ ਟੈਕਸਾਂ ਵਿੱਚ ਕਟੌਤੀ ਦੀ ਯੋਜਨਾ ਨੂੰ ਅਗਲੇ ਸਾਲ 1 ਜੁਲਾਈ ਤੋਂ ਅਮਲ ਵਿੱਚ ਲੈ ਆਉਂਦਾ ਜਾਏਗਾ।

Add a Comment

Your email address will not be published. Required fields are marked *