ਨਿਊਜ਼ੀਲੈਂਡ ਵਾਸੀਆਂ ‘ਰਾਅ ਕੰਬਚਾ’ ਡਰਿੰਕ ਨਾ ਪੀਣ ਦੀ ਅਪੀਲ

ਆਕਲੈਂਡ- ਨਿਊਜ਼ੀਲੈਂਡ ਵਾਸੀਆਂ ਵਿੱਚ ਕਾਫੀ ਹਰਮਨ ਪਿਆਰਾ ਮੰਨਿਆ ਜਾਂਦਾ ‘ਰਾਅ ਕੰਬੂਚਾ’ ਡਰਿੰਕ ਨਿਊਜ਼ੀਲੈਂਡ ਭਰ ਦੇ ਸਟੋਰਾਂ ਤੋਂ ਵਾਪਿਸ ਮੰਗਵਾਇਆ ਗਿਆ ਹੈ। ਹੋਮਗਰੋਨ ਜੂਸ ਕੰਪਨੀ ਦੇ ਇਸ ਉਤਪਾਦ ਦੇ ਬੈਚਾਂ ਦੀਆਂ ਬੋਤਲਾਂ ਵਿੱਚ ਕੱਚ ਦੇ ਟੁਕੜੇ ਪ੍ਰਾਪਤ ਹੋਏ ਹਨ। ਜਿਸ ਤੋਂ ਬਾਅਦ ਮਨਿਸਟਰੀ ਫਾਰ ਪ੍ਰਾਇਮਰੀ ਇੰਡਸਟਰੀਜ਼ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਨਿਊਜ਼ੀਲੈਂਡ ਫੂਡ ਸੈਫਟੀ ਡਿਪਟੀ ਡਾਇਰੈਕਟਰ ਜਨਰਲ ਵਿਨਸੈਂਟ ਆਰਬਕਲ ਅਨੁਸਾਰ ਕੱਚ ਦੇ ਟੁਕੜੇ 17-08-2024 ਬੈਸਟ ਬਿਫੌਰ ਤਾਰੀਖ ਵਾਲੇ ਬੈਚਾਂ ਨਾਲ ਸੰਬੰਧਿਤ ਹਨ ਜੋ ਕਿ 350ml ਦੀ ਬੋਤਲ ਵਿੱਚ ਨਿਊਜ਼ੀਲੈਂਡ ਦੇ ਸਾਰੇ ਹੀ ਸੁਪਰਸਟੋਰਾਂ ਵਿੱਚ ਮਿਲਦਾ ਹੈ। ਜੇਕਰ ਤੁਸੀ਼ ਵੀ ਇਹ ਡਰਿੰਕ ਖਰੀਦਿਆ ਹੈ ਤਾਂ ਇਸ ਨੂੰ ਵਾਪਿਸ ਕਰਕੇ ਆਪਣਾ ਰਿਫੰਡ ਸਟੋਰ ਤੋਂ ਲੈ ਸਕਦੇ ਹੋ।

Add a Comment

Your email address will not be published. Required fields are marked *