World Cup Final ਨੂੰ ਲੈ ਕੇ PM ਮੋਦੀ ਦੀ ‘ਪਲਾਨਿੰਗ’ ਬਾਰੇ ਕਾਂਗਰਸੀ ਆਗੂ ਨੇ ਕੀਤਾ ‘ਖ਼ੁਲਾਸਾ’

ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਭਾਵੇਂ ਰੁਕ ਚੁੱਕਿਆ ਹੋਵੇ, ਪਰ ਸਿਆਸੀ ਆਗੂਆਂ ਦੇ ਇਕ-ਦੂਜੇ ‘ਤੇ ਜ਼ੁਬਾਨੀ ਹਮਲੇ ਜਾਰੀ ਹਨ। ਕਾਂਗਰਸੀ ਆਗੂ ਸੁਪ੍ਰੀਆ ਸ਼੍ਰਿਨੇਤ ਵੱਲੋਂ ਕੀਤੇ ਗਏ ਟਵੀਟ ਨੇ ਇਕ ਨਵੀਂ ਬਹਿਸ ਛੇੜ ਦਿੱਤੀ। ਉਨ੍ਹਾਂ ਕਿਸੇ ਭਾਜਪਾ ਆਗੂ ਦੇ ਹਵਾਲੇ ਤੋਂ ਦਾਅਵਾ ਕੀਤਾ ਕਿ ਭਾਰਤੀ ਟੀਮ ਦੀ ਵਿਸ਼ਵ ਕੱਪ ਵਿਚ ਜਿੱਤ ਲਈ ਭਾਜਪਾ ਨੇ ਪੂਰੀ ਪਲਾਨਿੰਗ ਕਰ ਲਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਵਿਸ਼ਵ ਕੱਪ ਵਿਚ ਭਾਰਤੀ ਟੀਮ ਦੀ ਜਿੱਤ ਦਾ ਭਾਜਪਾ ਸਿਆਸੀ ਲਾਹਾ ਲੈਣ ਦੀ ਤਿਆਰੀ ‘ਚ ਸੀ। ਰਾਜਸਥਾਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ਵ ਕੱਪ ਦੇ ਨਾਲ ਪੋਸਟਰ ਤੇ ਹੋਰਡਿੰਗ ਬਣੇ ਤਿਆਰ ਰੱਖੇ ਸਨ। ਜੇਕਰ ਟੀਮ ਜਿੱਤ ਜਾਂਦੀ ਤਾਂ ਚੋਣ ਪ੍ਰਚਾਰ ਲਈ ਲੱਗੇ ਸਾਰੇ ਹੋਰਡਿੰਗ ਬਦਲ ਕੇ ਵਿਸ਼ਵ ਕੱਪ ਵਾਲੇ ਲਗਾ ਦਿੱਤੇ ਜਾਂਦੇ।

ਸੁਪ੍ਰੀਆ ਸ਼੍ਰਿਨੇਤ ਨੇ ਟਵੀਟ ਕੀਤਾ, “ਅੱਜ ਜੈਪੁਰ ਏਅਰਪੋਰਟ ‘ਤੇ ਭਾਜਪਾ ਦੇ ਵੱਡੇ ਨੇਤਾ ਮਿਲੇ, ਸਾਧਾਰਨ ਸ਼ਿਸ਼ਟਾਚਾਰ ਤੋਂ ਬਾਅਦ ਉਨ੍ਹਾਂ ਜੋ ਕਿਹਾ ਸੁਣ ਕੇ ਹੈਰਾਨ ਹਾਂ। ਪੂਰੇ ਰਾਜਸਥਾਨ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਵਿਸ਼ਵ ਕੱਪ ਦੇ ਪੋਸਟਰ ਅਤੇ ਹੋਰਡਿੰਗ ਤਿਆਰ ਸਨ। ਜੇਕਰ ਟੀਮ ਜਿੱਤ ਜਾਂਦੀ ਤਾਂ ਵਰਤਮਾਨ ਵਿਚ ਲਗਾਏ ਗਏ ਸਾਰੇ ਹੋਰਡਿੰਗਜ਼ ਨੂੰ ਵਿਸ਼ਵ ਕੱਪ ਦੇ ਹੋਰਡਿੰਗਜ਼ ਨਾਲ ਬਦਲ ਦਿੱਤਾ ਜਾਂਦਾ। ਉਨ੍ਹਾਂ ਨੇ ਫੋਨ ‘ਤੇ ਪੋਸਟਰ ਦੀ ਤਸਵੀਰ ਦਿਖਾਈ- ਪ੍ਰਧਾਨ ਮੰਤਰੀ ਮੋਦੀ, ਇੰਡੀਆ ਦੀ ਜਰਸੀ ਪਹਿਨੇ, ਹੱਥ ‘ਚ ਟਰਾਫੀ ਫੜੀ, V ਮਤਲਬ ਜਿੱਤ ਦਿਖਾਉਂਦੇ ਹੋਏ ਖਿੜ ਕੇ ਹੱਸ ਰਹੇ ਸਨ। ਭਾਜਪਾ ਆਗੂ ਨੇ ਅੱਗੇ ਦੱਸਿਆ ਗਿਆ ਕਿ ਟੀਮ ਨੂੰ ਖੁੱਲ੍ਹੀ ਬੱਸ ਵਿਚ ਲੈ ਕੇ ਜੈਪੁਰ ਸਮੇਤ ਕੁਝ ਰਾਜਧਾਨੀਆਂ ਵਿਚ ਘੁਮਾਉਣ ਦੀ ਵੀ ਯੋਜਨਾ ਸੀ। ਜਦੋਂ ਮੈਂ ਤਸਵੀਰ ਸ਼ੇਅਰ ਕਰਨ ਦੀ ਬੇਨਤੀ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਤਸਵੀਰ ਬਹੁਤ ਘੱਟ ਲੋਕਾਂ ਕੋਲ ਹੈ, ਮੈਂ ਫੱਸ ਜਾਵਾਂਗਾ, ਨਹੀਂ ਤਾਂ ਮੈਂ ਜ਼ਰੂਰ ਦੇ ਦਿੰਦਾ। ਕਲਪਨਾ ਕਰੋ, ਇਹ ਯੋਜਨਾ ਸੀ! ਕਮਾਲ ਦੇ ‘ਕ੍ਰੈਡਿਟਜੀਵੀ’ ਨੇ ਸ਼੍ਰੀਮਾਨ ਮੋਦੀ!”

ਇਸ ਤੋਂ ਪਹਿਲਾਂ ਕਾਂਗਰਸੀ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਵਿਸ਼ਵ ਕੱਪ ਫਾਈਨਲ ‘ਚ ਟੀਮ ਇੰਡੀਆ ਦੀ ਹਾਰ ਨੂੰ ਲੈ ਕੇ ਪ੍ਰਧਾਨ ਮੰਤਰੀ ‘ਤੇ ਹਮਲਾ ਬੋਲ ਚੁੱਕੇ ਹਨ। ਰਾਜਸਥਾਨ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ, “ਪੀ.ਐੱਮ ਦਾ ਮਤਲਬ ‘ਪਨੌਤੀ ਮੋਦੀ’। ਸਾਡੇ ਮੁੰਡੇ ਚੰਗਾ-ਭਲਾ ਵਿਸ਼ਵ ਕੱਪ ਜਿੱਤ ਰਹੇ ਸਨ, ਪਰ ਪਨੌਤੀ ਨੇ ਹਰਵਾ ਦਿੱਤਾ।” ਦੱਸ ਦੇਈਏ ਕਿ ਇਸ ਬਿਆਨ ਨੂੰ ਲੈ ਕੇ ਚੋਣ ਕਮਿਸ਼ਨ ਨੇ ਰਾਹੁਲ ਨੂੰ ਨੋਟਿਸ ਜਾਰੀ ਕੀਤਾ ਹੈ।

Add a Comment

Your email address will not be published. Required fields are marked *