ਮਾਣਹਾਨੀ ਕੇਸ: ਰਾਹੁਲ ਗਾਂਧੀ ਅੱਜ ਸੂਰਤ ਦੀ ਅਦਾਲਤ ’ਚ ਹੋਣਗੇ ਪੇਸ਼

ਸੂਰਤ:‘ਮੋਦੀ ਉਪਨਾਮ’ ਬਾਰੇ ਕੀਤੀਆਂ ਟਿੱਪਣੀਆਂ ਦੇ ਮਾਮਲੇ ਵਿਚ ਦਾਇਰ ਮਾਣਹਾਨੀ ਕੇਸ ’ਚ ਕਾਂਗਰਸ ਆਗੂ ਰਾਹੁਲ ਗਾਂਧੀ ਸੂਰਤ ਦੀ ਅਦਾਲਤ ਵਿਚ ਭਲਕੇ ਪੇਸ਼ ਹੋਣਗੇ। ਇਸ ਮੌਕੇ 2019 ਦੇ ਇਸ ਕੇਸ ਵਿਚ ਅਦਾਲਤ ਵੱਲੋਂ ਫ਼ੈਸਲਾ ਸੁਣਾਏ ਜਾਣ ਦੀ ਸੰਭਾਵਨਾ ਹੈ। ਕਾਂਗਰਸ ਨੇਤਾ ਤੇ ਗੁਜਰਾਤ ਕਾਂਗਰਸ ਦੇ ਪ੍ਰਧਾਨ ਜਗਦੀਸ਼ ਠਾਕੁਰ ਤੇ ਪਾਰਟੀ ਵਿਧਾਇਕ ਰਾਹੁਲ ਦੇ ਦੌਰੇ ਦੀਆਂ ਤਿਆਰੀਆਂ ਲਈ ਸ਼ਹਿਰ ਪਹੁੰਚ ਗਏ ਹਨ। ਰਾਹੁਲ ਨੇ ਲੋਕ ਸਭਾ ਲਈ ਹੋਈ ਚੋਣ ਰੈਲੀ ਵਿਚ ਕਿਹਾ ਸੀ, ‘ਕਿ ਸਾਰੇ ਚੋਰਾਂ ਦਾ ਇਕੋ ਹੀ ਨਾਂ- ਮੋਦੀ ਕਿਵੇਂ ਹੋ ਸਕਦਾ ਹੈ?’ ਭਾਜਪਾ ਵਿਧਾਇਕ ਪ੍ਰਣੇਸ਼ ਮੋਦੀ ਨੇ ਰਾਹੁਲ ਵਿਰੁੱਧ ਕੇਸ ਦਰਜ ਕਰਾਇਆ ਸੀ।

Add a Comment

Your email address will not be published. Required fields are marked *