ਰੇਲਗੱਡੀ ‘ਚ ਸਵਾਰ ਔਰਤ ਤੋਂ ਤਲਾਸ਼ੀ ਦੌਰਾਨ ਮਿਲੇ ਕਰੋੜਾਂ ਰੁਪਏ ਦੇ ਕੀੜੇ-ਮਕੌੜੇ

ਝਾਰਖੰਡ ਦੇ ਜਮਸ਼ੇਦਪੁਰ ‘ਚ ਟਾਟਾਨਗਰ ਰੇਲਵੇ ਸਟੇਸ਼ਨ ‘ਤੇ ਦਿੱਲੀ ਜਾ ਰਹੀ ਟਰੇਨ ‘ਚ ਸਵਾਰ ਇਕ ਔਰਤ ਕੋਲੋਂ ਵਿਦੇਸ਼ੀ ਨਸਲ ਦੇ ਜ਼ਹਿਰੀਲੇ ਸੱਪ, ਛਿਪਕਲੀਆਂ ਤੇ ਕੀੜੇ ਜ਼ਬਤ ਹੋਣ ਤੋਂ ਬਾਅਦ ਉਸ ਨੂੰ ਹਿਰਾਸਤ ‘ਚ ਲਿਆ ਗਿਆ। ਰੇਲਵੇ ਸੁਰੱਖਿਆ ਫੋਰਸ (ਆਰ. ਪੀ. ਐੱਫ.) ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਆਰ. ਪੀ. ਐੱਫ. ਮੁਲਾਜ਼ਮਾਂ ਨੇ ਐਤਵਾਰ ਰਾਤ ਗੁਪਤ ਸੂਚਨਾ ‘ਤੇ ਕਾਰਵਾਈ ਕਰਦਿਆਂ ਦਿੱਲੀ ਜਾਣ ਵਾਲੀ ਨੀਲਾਂਚਲ ਐਕਸਪ੍ਰੈੱਸ ਦੇ ਜਨਰਲ ਡੱਬੇ ‘ਚ ਤਲਾਸ਼ੀ ਲਈ ਅਤੇ ਪਲਾਸਟਿਕ ਦੀਆਂ ਥੈਲੀਆਂ ‘ਚੋਂ ਸੱਪ, ਛਿਪਕਲੀਆਂ ਤੇ ਕੀੜਿਆਂ ਨੂੰ ਜ਼ਬਤ ਕਰ ਲਿਆ।

ਅਧਿਕਾਰੀ ਨੇ ਦੱਸਿਆ ਕਿ ਕੌਮਾਂਤਰੀ ਬਾਜ਼ਾਰ ‘ਚ ਵਿਦੇਸ਼ੀ ਨਸਲ ਦੇ 29 ਸੱਪਾਂ ਦੀ ਕੀਮਤ ਕਰੋੜਾਂ ਰੁਪਏ ਹੈ। ਜ਼ਬਤ ਕੀਤੀਆਂ ਗਈਆਂ ਛਿਪਕਲੀਆਂ ਦੀ ਕੀਮਤ 10 ਤੋਂ 20 ਹਜ਼ਾਰ ਰੁਪਏ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੁਣੇ ਦੀ 52 ਸਾਲਾ ਔਰਤ ਨੇ ਨਾਗਾਲੈਂਡ ਤੋਂ ਸੱਪ, ਛਿਪਕਲੀਆਂ ਤੇ ਕੀੜੇ ਖ਼ਰੀਦੇ ਸਨ। ਇਸ ਤੋਂ ਬਾਅਦ ਉਹ ਦੀਮਾਪੁਰ ਗਈ, ਜਿੱਥੋਂ ਉਹ ਦਿੱਲੀ ਜਾਣ ਵਾਲੀ ਗੱਡੀ ਫੜਣ ਲਈ ਖੜਗਪੁਰ ਦੇ ਨੇੜੇ ਹਿਜਲੀ ਪਹੁੰਚੀ। ਬਰਾਮਦ ਸੱਪ ਤੇ ਹੋਰ ਕੀੜਿਆਂ ਨੂੰ ਵਣ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ।

Add a Comment

Your email address will not be published. Required fields are marked *