ਸ਼ਾਹਰੁਖ ਖ਼ਾਨ ਦੀ ‘ਡੰਕੀ’ ਦੇ ਪਹਿਲੇ ਗੀਤ ਨਾਲ ਫ਼ਿਲਮ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ

ਮੁੰਬਈ – ਪ੍ਰਸ਼ੰਸਕ ਸ਼ਾਹਰੁਖ ਖ਼ਾਨ, ਤਾਪਸੀ ਪਨੂੰ, ਬੋਮਨ ਇਰਾਨੀ, ਵਿੱਕੀ ਕੌਸ਼ਲ ਤੇ ਵਿਕਰਮ ਕੋਚਰ ਸਟਾਰਰ ਫ਼ਿਲਮ ‘ਡੰਕੀ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਸਾਲ 2023 ’ਚ ਕਿੰਗ ਖ਼ਾਨ ਦੀ ਇਹ ਤੀਜੀ ਫ਼ਿਲਮ ਹੈ, ਜਿਸ ਦੇ ਬਲਾਕਬਸਟਰ ਹੋਣ ਦੀ ਉਮੀਦ ਹੈ। ਇਸ ਫ਼ਿਲਮ ਨੂੰ ਰਾਜਕੁਮਾਰ ਹਿਰਾਨੀ ਵਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸ਼ਾਹਰੁਖ ਖ਼ਾਨ ਨੇ ਫ਼ਿਲਮ ਦੇ ਪਹਿਲੇ ਗੀਤ ਦੇ ਨਾਲ ਹੀ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ।

ਸ਼ਾਹਰੁਖ ਖ਼ਾਨ ਨੇ ਕੁਝ ਘੰਟੇ ਪਹਿਲਾਂ ਇਕ ਟਵੀਟ ’ਚ ਤਾਪਸੀ ਪਨੂੰ ਦੇ ਨਾਲ ਪਹਿਲੇ ਗੀਤ ‘ਲੁੱਟ ਪੁੱਟ ਗਿਆ’ ਦਾ ਪੋਸਟਰ ਸਾਂਝਾ ਕੀਤਾ ਸੀ। ਇਸ ਗੀਤ ’ਚ ‘ਡੰਕੀ’ ਦੀ ਰਿਲੀਜ਼ ਡੇਟ 21 ਦਸੰਬਰ, 2023 ਦੱਸੀ ਜਾ ਰਹੀ ਹੈ। ਇਸ ਟਵੀਟ ਦੇ ਨਾਲ ਕੈਪਸ਼ਨ ’ਚ ਲਿਖਿਆ ਹੈ, ‘‘ਮੈਂ ਤੇਰੇ ਦਿਲ ’ਚ ਟੈਂਟ ਲਗਾ ਦਿਆਂਗਾ। ਮੈਂ ਤੇਰੇ ਪਿਆਰ ’ਚ ਡੁੱਬ ਜਾਵਾਂਗਾ। ਮੈਂ ਇਸ਼ਕ ’ਚ ਗੋਤੇ ਖਾਵਾਂਗਾ। ਮੈਂ ਤਾਂ ਗਿਆ, ਲੁੱਟ ਪੁੱਟ ਗਿਆ। 30 ਦਿਨਾਂ ਦੇ ਪਿਆਰ ਦਾ ਸਫ਼ਰ ‘ਡੰਕੀ’।’’

ਇਸ ਪੋਸਟਰ ਨੂੰ ਦੇਖ ਕੇ ਇਕ ਯੂਜ਼ਰ ਨੇ ਲਿਖਿਆ, ‘‘ਤੀਜੀ ਬਲਾਕਬਸਟਰ ਤਿਆਰ ਹੈ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਡੰਕੀ ਦਾ ਫਰਸਟ ਡੇਅ ਫਸਟ ਸ਼ੋਅ ਦੇਖਣ ਲਈ ਤਿਆਰ।’’ ਤੀਜੇ ਯੂਜ਼ਰ ਨੇ ਲਿਖਿਆ, ‘‘ਬਿਲਕੁਲ ਇੰਤਜ਼ਾਰ ਨਹੀਂ ਕਰ ਸਕਦਾ।’’ ਜ਼ਿਕਰਯੋਗ ਹੈ ਕਿ ਸਾਲ 2023 ਦੀ ਸ਼ੁਰੂਆਤ ’ਚ ਸ਼ਾਹਰੁਖ ਖ਼ਾਨ ਦੀ ‘ਪਠਾਨ’ ਦੀਪਿਕਾ ਪਾਦੂਕੋਣ ਤੇ ਜੌਨ ਅਬ੍ਰਾਹਮ ਨਾਲ ਆਈ ਸੀ, ਜਿਸ ਨੇ 1000 ਕਰੋੜ ਰੁਪਏ ਦੀ ਬਲਾਕਬਸਟਰ ਕਮਾਈ ਕੀਤੀ ਸੀ। ‘ਜਵਾਨ’ 7 ਸਤੰਬਰ ਨੂੰ ਰਿਲੀਜ਼ ਹੋਈ ਸੀ, ਜਿਸ ਨੇ 1100 ਕਰੋੜ ਰੁਪਏ ਕਮਾਏ ਸਨ।

Add a Comment

Your email address will not be published. Required fields are marked *