ਅਦਾਕਾਰਾ ਪਰਿਣੀਤੀ ਚੋਪੜਾ ਪਹੁੰਚੀ ਮਾਲਦੀਵ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਹੁਣ ਮਿਸਿਜ਼ ਚੱਢਾ ਬਣ ਗਈ ਹੈ। ਪਿਛਲੇ ਮਹੀਨੇ ਪਰਿਣੀਤੀ ਤੇ ਰਾਘਵ ਚੱਢਾ ਹਮੇਸ਼ਾਂ ਲਈ ਇਕ-ਦੂਜੇ ਦੇ ਹੋ ਗਏ। ਵਿਆਹ ਤੋਂ ਬਾਅਦ ਪਹਿਲੀ ਵਾਰ ਪਰਿਣੀਤੀ ‘ਲੈਕਮੇ ਫੈਸ਼ਨ ਵੀਕ’ ‘ਚ ਰੈਂਪ ਵਾਕ ਕਰਨ ਲਈ ਪਹੁੰਚੀ ਸੀ। ਇਸ ਦੌਰਾਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਈਆਂ ਸਨ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਦੱਸ ਦਈਏ ਕਿ ਹੁਣ ਪਰਿਣੀਤੀ ਚੋਪੜਾ ਆਰਾਮ ਕਰਨ ਲਈ ਮਾਲਦੀਵ ਪਹੁੰਚ ਗਈ ਹੈ। ਪਰਿਣੀਤੀ ਚੋਪੜਾ ਪਤੀ ਰਾਘਵ ਨਾਲ ਹਨੀਮੂਨ ‘ਤੇ ਨਹੀਂ ਗਈ ਸਗੋਂ ਆਪਣੇ ਸਹੁਰਿਆਂ ਨਾਲ ਛੁੱਟੀਆਂ ‘ਤੇ ਗਈ ਹੈ।

ਹਾਲ ਹੀ ‘ਚ ਪਰਿਣੀਤੀ ਨੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਸਵੀਮਿੰਗ ਪੂਲ ‘ਚ ਬੈਠੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਨੇ ਕਾਲੇ ਰੰਗ ਦਾ ਸਵਿਮ ਸੂਟ ਪਾਇਆ ਹੋਇਆ ਹੈ ਅਤੇ ਹੱਥਾਂ ‘ਚ ਚੂੜ੍ਹਾ ਵੀ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਪਰੀ ਨੇ ਕੈਪਸ਼ਨ ‘ਚ ਲਿਖਿਆ- ”ਮੈਂ ਹਨੀਮੂਨ ‘ਤੇ ਨਹੀਂ ਹਾਂ, ਇਹ ਤਸਵੀਰ ਮੇਰੀ ਭਾਬੀ ਨੇ ਲਈ ਹੈ।” ਇਸ ਤੋਂ ਪਹਿਲਾਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਸਨ, ਜਿਸ ‘ਚ ਉਹ ਬੀਚ ‘ਤੇ ਮਸਤੀ ਕਰਦੀ ਨਜ਼ਰ ਆ ਰਹੀ ਸੀ। ਤਸਵੀਰਾਂ ਸ਼ੇਅਰ ਕਰਦੇ ਹੋਏ ਪਰਿਣੀਤੀ ਨੇ ਕੈਪਸ਼ਨ ‘ਚ ਲਿਖਿਆ ਸੀ ਕਿ ਮੈਂ ਹਨੀਮੂਨ ‘ਤੇ ਨਹੀਂ ਆਈ, ਇਹ ਕੁੜੀਆਂ ਦੀ ਯਾਤਰਾ ਹੈ।

Add a Comment

Your email address will not be published. Required fields are marked *