ਰਸੂਲੀ, ਸਾਫੀ ਨੂੰ ਅਫਗਾਨੀਸਤਾਨ ਟੀ-20 ਵਿਸ਼ਵ ਕੱਪ ਟੀਮ ’ਚ ਜਗ੍ਹਾ ਮਿਲੀ

ਕਾਬੁਲ – ਬੱਲੇਬਾਜ਼ ਦਾਰਵੇਸ਼ ਰਸੂਲੀ ਅਤੇ ਤੇਜ਼ ਗੇਂਦਬਾਜ਼ ਸਲੀਮ ਸਾਫੀ ਨੂੰ ਆਸਟ੍ਰੇਲੀਆ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਵੀਰਵਾਰ ਨੂੰ ਅਫਗਾਨੀਸਤਾਨ ਦੀ 15 ਮੈਂਬਰੀ ਟੀਮ ’ਚ ਚੁਣਿਆ ਗਿਆ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦਾ ਇਹ ਟੂਰਨਾਮੈਂਟ 16 ਅਕਤੂਬਰ ਤੋਂ 13 ਨਵੰਬਰ ਤੱਕ ਹੋਵੇਗਾ। ਹਾਲ ਹੀ ’ਚ ਹੋਏ ਏਸ਼ੀਆ ਕੱਪ ਦੌਰਾਨ ਅਫਗਾਨੀਸਤਾਨ ਟੀਮ ਦਾ ਹਿੱਸਾ ਰਹੇ 17 ਖਿਡਾਰੀਆਂ ’ਚੋਂ ਸਮੀਉੱਲਾਹ ਸ਼ਿਨਵਾਰੀ, ਹਸ਼ਮਤੁੱਲਾ ਸ਼ਾਹਿਦੀ, ਅਫਸਰ ਜਜਈ, ਕਰੀਮ ਜਨਤ ਅਤੇ ਨੂਰ ਅਹਿਮਦ ਨੂੰ ਮੁੱਖ ਟੀਮ ’ਚ ਜਗਾ ਨਹੀਂ ਦਿੱਤੀ ਗਈ। ਸੱਟ ਠੀਕ ਹੋਣ ਤੋਂ ਬਾਅਦ ਰਸੂਲੀ ਦੀ ਟੀਮ ’ਚ ਵਾਪਸੀ ਹੋਈ ਹੈ। ਲੈੱਗ ਸਪਿਨ ਹਰਫਨਮੌਲਾ ਕੈਸ ਅਹਿਮਦ ਅਤੇ ਸਾਫੀ ਵੀ ਅੰਤਿਮ-15 ਦੀ ਟੀਮ ’ਚ ਜਗਾ ਬਣਾਉਣ ’ਚ ਸਫ਼ਲ ਰਹੇ। ਜਜਈ, ਫਰਾਫੁਦੀਨ ਅਸ਼ਰਫ, ਰਹਿਮਤ ਸ਼ਾਹ ਅਤੇ ਗੁਲਬਦੀਨ ਨਾਇਬ ਰਿਜ਼ਰਵ ਖਿਡਾਰੀ ਦੇ ਤੌਰ ’ਤੇ ਆਸਟ੍ਰੇਲੀਆ ਜਾਵੇਗਾ। ਟੀਮ ਦੀ ਅਗਵਾਈ ਤਜ਼ੁਰਬੇਕਾਰ ਮੁਹੰਮਦ ਨਬੀ ਕਰੇਗਾ।

ਟੀਮ:

ਮੁਹੰਮਦ ਨਬੀ (ਕਪਤਾਨ), ਅਜੀਬੁੱਲਾ ਜਾਦਰਾਨ ਓਮਰਜਈ, ਦਰਵੇਸ਼ ਰਸੂਲੀ, ਫਰੀਦ ਅਹਿਮਦ ਮਲਿਕ, ਫਜ਼ਲ ਹੱਕ ਫਾਰੂਕੀ, ਹਜਰਤੁੱਲਾ ਜਜਈ, ਇਬਰਾਹਿਮ ਜਾਦਰਾਨ, ਮੁਜ਼ੀਬ-ਉਰ-ਰਹਿਮਾਨ, ਨਵੀਨ-ਉੱਲ-ਹੱਕ, ਕੈਸ ਅਹਿਮਦ, ਰਾਸ਼ਿਦ ਖਾਨ, ਸਲੀਮ ਸਾਫੀ ਅਤੇ ਉਸਮਾਨ ਗਨੀ।

Add a Comment

Your email address will not be published. Required fields are marked *