ਵਿਆਹ ਲਈ ਖ਼ਰੀਦੇ ਬੈਗ ‘ਚ ਹੀ ਮਿਲੀ ਲਾੜੀ ਦੀ ਲਾਸ਼

ਮੁੰਬਈ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਐਤਵਾਰ ਨੂੰ ਕੁਰਲਾ ਮੈਟਰੋ ਪੁਲ ਦੇ ਹੇਠਾਂ ਇਕ ਬੈਗ ‘ਚੋਂ ਮਿਲੀ ਅਣਪਛਾਤੀ ਲੜਕੀ ਦੀ ਲਾਸ਼ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਦੋਸ਼ੀ ਨੂੰ ਦੋ ਦਿਨਾਂ ਦੇ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਹੀ ਪ੍ਰੇਮੀ ਨੇ ਕੀਤਾ ਸੀ। ਦੋਵੇਂ ਧਾਰਾਵੀ ਵਿਚ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿੰਦੇ ਸਨ।

ਮੁੰਬਈ ਕ੍ਰਾਈਮ ਬ੍ਰਾਂਚ ਦੇ ਮੁਖੀ ਲਖਮੀ ਗੌਤਮ ਦੇ ਨਿਰਦੇਸ਼ਾਂ ‘ਤੇ ਐਡੀਸ਼ਨਲ ਸੀ.ਪੀ ਸ਼ਸ਼ੀਕੁਮਾਰ ਮੀਨਾ ਅਤੇ ਡੀ.ਸੀ.ਪੀ ਰਾਜਤਿਲਕ ਰੋਸ਼ਨ ਦੀ ਅਗਵਾਈ ‘ਚ ਦੋ ਦਿਨਾਂ ਦੇ ਅੰਦਰ-ਅੰਦਰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਨਾ ਸਿਰਫ ਅਣਪਛਾਤੀ ਲਾਸ਼ ਦੀ ਸ਼ਨਾਖਤ ਕੀਤੀ ਸਗੋਂ, ਮੁੰਬਈ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰਨ ‘ਚ ਸਫਲਤਾ ਮਿਲੀ। ਡੀ.ਸੀ.ਪੀ. ਰਾਜਤਿਲਕ ਦੇ ਅਨੁਸਾਰ ਐਤਵਾਰ ਨੂੰ ਕੁਰਲਾ ਵਿਚ ਨਿਰਮਾਣ ਅਧੀਨ ਮੈਟਰੋ ਪੁਲ ਦੇ ਹੇਠਾਂ ਕੂੜੇ ਵਿਚ ਇਕ ਨੀਲੇ ਰੰਗ ਦੇ ਬੈਗ ਵਿਚ ਕਰੀਬ 25 ਸਾਲ ਦੀ ਲੜਕੀ ਦੀ ਲਾਸ਼ ਮਿਲੀ ਸੀ। ਕੁਰਲਾ ਪੁਲਸ ਨੇ ਪੰਚਨਾਮਾ ਰਾਹੀਂ ਕਤਲ ਦਾ ਮਾਮਲਾ ਦਰਜ ਕੀਤਾ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦੇ ਸੀਨੀਅਰ ਅਧਿਕਾਰੀਆਂ ਦੀਆਂ ਹਦਾਇਤਾਂ ‘ਤੇ ਕ੍ਰਾਈਮ ਬ੍ਰਾਂਚ ਯੂਨਿਟ 11 ਦੇ ਇੰਚਾਰਜ ਵਿਨਾਇਕ ਚੌਹਾਨ ਅਤੇ ਯੂਨਿਟ 5 ਦੇ ਇੰਚਾਰਜ ਘਨਸ਼ਿਆਮ ਨਾਇਰ ਦੀ ਟੀਮ ਨੇ ਜਾਂਚ ਕਰਦੇ ਹੋਏ ਦੋਸ਼ੀ ਅਸਕਰ ਮਨੋਜ ਵਰਲਾ (22) ਨੂੰ ਠਾਣੇ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ, ਉਹ ਉੜੀਸਾ ਭੱਜਣ ਦੀ ਕੋਸ਼ਿਸ਼ ‘ਚ ਸੀ।

ਕ੍ਰਾਈਮ ਬ੍ਰਾਂਚ ਅਨੁਸਾਰ ਮੁਲਜ਼ਮ ਅਸਕਰ ਵਰਲਾ ਅਤੇ ਪ੍ਰਤਿਮਾ ਪਵਲ ਕਿਸਪੱਟਾ (25) ਧਾਰਾਵੀ ਇਲਾਕੇ ਵਿਚ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿੰਦੇ ਸਨ। ਆਪਣੀ ਪ੍ਰੇਮਿਕਾ ਦੇ ਚਰਿੱਤਰ ਉੱਤੇ ਸ਼ੱਕ ਹੋਣ ਕਾਰਨ ਉਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ। ਫਿਰ ਉਸ ਦੀ ਲਾਸ਼ ਨੂੰ ਇਕ ਬੈਗ ਵਿਚ ਪਾ ਕੇ ਰਾਤ ਨੂੰ ਕੁਰਲਾ ਦੇ ਇਕ ਸੁੰਨਸਾਨ ਇਲਾਕੇ ‘ਚ ਸੁੱਟ ਦਿੱਤਾ। ਜਿਸ ਬੈਗ ‘ਚ ਉਸ ਨੇ ਆਪਣੀ ਪ੍ਰੇਮਿਕਾ ਦੀ ਲਾਸ਼ ਸੁੱਟੀ ਸੀ, ਉਹੀ ਬੈਗ ਹੈ ਜੋ ਉਸ ਨੇ ਵਿਆਹ ਦੇ ਕੱਪੜੇ ਰੱਖਣ ਲਈ ਖਰੀਦਿਆ ਸੀ।

Add a Comment

Your email address will not be published. Required fields are marked *