ਜ਼ਖ਼ਮੀ ਕਿਸਾਨ ਪ੍ਰਿਤਪਾਲ ਨੂੰ ਰੋਹਤਕ ਤੋਂ ਭੇਜਿਆ PGI ਚੰਡੀਗੜ੍ਹ

ਪਟਿਆਲਾ– ਖਨੌਰੀ ਬਾਰਡਰ ’ਤੇ 21 ਫਰਵਰੀ ਨੂੰ ਦਿੱਲੀ ਕੂਚ ਨੂੰ ਲੈ ਕੇ ਅੱਗੇ ਵਧਦੇ ਕਿਸਾਨਾਂ ’ਤੇ ਹਰਿਆਣਾ ਪੁਲਸ ਵੱਲੋਂ ਕੀਤੇ ਹਮਲੇ ’ਚ ਜਿੱਥੇ ਇਕ ਨੌਜਵਾਨ ਗੋਲ਼ੀ ਲੱਗਣ ਕਾਰਨ ਸ਼ਹੀਦ ਹੋ ਗਿਆ ਸੀ, ਉੱਥੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਨਵਾਂ ਗਾਓ ਦੇ ਨੌਜਵਾਨ ਕਿਸਾਨ ਹਰਪ੍ਰੀਤ ਸਿੰਘ ਉਰਫ ਪ੍ਰਿਤਪਾਲ ਨੂੰ ਹਰਿਆਣਾ ਪੁਲਸ ਨੇ ਕੁੱਟ ਕੇ ਗੰਭੀਰ ਜ਼ਖਮੀ ਕਰ ਦਿੱਤਾ ਤੇ ਨਾਲ ਚੁੱਕ ਕੇ ਲੈ ਗਈ ਸੀ। ਇਸ ਨੂੰ ਲੈ ਕੇ ਅੱਜ ਪੰਜਾਬ ਦੇ ਚੀਫ ਸੈਕਟਰੀ ਅਨੁਰਾਗ ਵਰਮਾ ਨੇ ਹਰਿਆਣਾ ਦੇ ਚੀਫ ਸੈਕਟਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਹਰਪ੍ਰੀਤ ਸਿੰਘ ਉਰਫ ਪ੍ਰਿਤਪਾਲ ਅਤੇ ਹੋਰ ਜਿਹੜਾ ਵੀ ਕੋਈ ਕਿਸਾਨ ਤੁਹਾਡੇ ਕੋਲ ਹੈ, ਨੂੰ ਤੁਰੰਤ ਪੰਜਾਬ ਨੂੰ ਸੌਂਪਿਆ ਜਾਵੇ ਤਾਂ ਜੋ ਉਨ੍ਹਾਂ ਦਾ ਇਲਾਜ ਸਹੀ ਢੰਗ ਨਾਲ ਕਰਵਾਇਆ ਜਾ ਸਕੇ।

ਇਸ ਪੱਤਰ ਤੋਂ ਬਾਅਦ ਹਰਿਆਣਾ ਦੇ ਰੋਹਤਕ ਪੀ. ਜੀ. ਆਈ. ਤੋਂ ਇਸ ਕਿਸਾਨ ਨੂੰ ਚੰਡੀਗੜ੍ਹ ਪੀ. ਜੀ. ਆਈ. ਵਿਖੇ ਭੇਜ ਦਿੱਤਾ ਗਿਆ ਹੈ। ਦੂਸਰੇ ਪਾਸੇ ਕਿਸਾਨ ਨੇਤਾ ਬਲਦੇਵ ਸਿੰਘ ਸਿਰਸਾ ਬੀਤੇ ਦਿਨੀਂ ਹਾਈ ਕੋਰਟ ਪੁੱਜ ਗਏ ਸਨ, ਜਿੱਥੇ ਹਾਈ ਕੋਰਟ ਨੇ ਇਸ ਲਈ ਵਿਸ਼ੇਸ਼ ਤੌਰ ’ਤੇ ਵਾਰੰਟ ਅਫਸਰ ਨਿਯੁਕਤ ਕੀਤਾ ਸੀ ਤੇ ਅੱਜ ਹਰਿਆਣਾ ਨੂੰ ਪ੍ਰਿਤਪਾਲ ਕਿਸਾਨ ਨੂੰ ਰਿਲੀਜ਼ ਕਰਨਾ ਪਿਆ।

Add a Comment

Your email address will not be published. Required fields are marked *