‘ਭਾਰਤ ਜੋੜੋ ਯਾਤਰਾ’ ‘ਚ ਸ਼ਾਮਲ ਹੋਣ ਲਈ ਆਜ਼ਾਦ ਹਨ ਭਾਰਤੀ ਕਿਸਾਨ ਯੂਨੀਅਨ ਵਰਕਰ : ਟਿਕੈਤ

ਮੇਰਠ- ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਸਿੰਘ ਟਿਕੈਤ ਨੇ ‘ਭਾਰਤ ਜੋੜੋ ਯਾਤਰਾ’ ‘ਚ ਸ਼ਾਮਲ ਹੋਣ ਦੀਆਂ ਚਰਚਾਵਾਂ ਵਿਚਾਲੇ ਸੋਮਵਾਰ ਨੂੰ ਕਿਹਾ ਕਿ ਉਹ ਯਾਤਰਾ ‘ਚ ਸ਼ਾਮਲ ਨਹੀਂ ਹੋਣਗੇ ਪਰ ਜੇਕਰ ਭਾਕਿਯੂ ਦਾ ਕੋਈ ਵਰਕਰ ਪੈਦਲ ਯਾਤਰਾ ‘ਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਇਸ ਦੀ ਛੋਟ ਹੈ। ਟਿਕੈਤ ਨੇ ਕਿਹਾ,”ਭਾਕਿਯੂ ‘ਚ ਜ਼ਿਲ੍ਹਾ ਪ੍ਰਧਾਨ ਅਹੁਦੇ ਤੋਂ ਉੱਪਰ ਦਾ ਕੋਈ ਵੀ ਅਹੁਦਾ ਅਧਿਕਾਰੀ ਯਾਤਰਾ ‘ਚ ਸ਼ਾਮਲ ਨਹੀਂ ਹੋਵੇਗਾ।” ਰਾਕੇਸ਼ ਟਿਕੈਤ ਨੇ ਕਿਹਾ,”ਸਾਡਾ ਸੰਗਠਨ ਗੈਰ-ਰਾਜਨੀਤਕ ਸੰਗਠਨ ਹੈ ਅਤੇ ਸਾਡੀ ਪਾਰਟੀ ‘ਚ ਹਰ ਵਿਚਾਰਧਾਰਾ ਦੇ ਲੋਕ ਹਨ। ਅਸੀਂ ਯਾਤਰਾ ‘ਚ ਨਹੀਂ ਜਾ ਰਹੇ ਹਾਂ ਪਰ ਕੋਈ ਅਜਿਹਾ ਆਦਮੀ ਵੀ ਹੋ ਸਕਦਾ ਹੈ ਜੋ ਕਿਸਾਨ ਸੰਗਠਨ ‘ਚ ਵੀ ਹੋਵੇ ਅਤੇ ਯਾਤਰਾ ‘ਚ ਵੀ ਜਾਵੇ।”

ਉਨ੍ਹਾਂ ਕਿਹਾ ਕਿ ਵਰਕਰ ਜੇਕਰ ਯਾਤਰਾ ‘ਚ ਸ਼ਾਮਲ ਹੋਣਾ ਚਾਹੁਣ ਤਾਂ ਹੋ ਸਕਦੇ ਹਨ। ਉਨ੍ਹਾਂ ਕਿਹਾ,”ਸਾਡਾ ਅੰਦੋਲਨ ਸਰਕਾਰ ਦੀਆਂ ਗਲਤ ਨੀਤੀਆਂ ਖ਼ਿਲਾਫ਼ ਹੈ। ਉਨ੍ਹਾਂ (ਕਾਂਗਰਸ) ਦੀ ਵੀ ਕਈ ਪ੍ਰਦੇਸ਼ਾਂ ‘ਚ ਸਰਕਾਰ ਹੈ। ਛੱਤੀਸਗੜ੍ਹ ਨਚ ਸਾਡਾ ਉਨ੍ਹਾਂ ਖ਼ਿਲਾਫ਼ ਅੰਦੋਲਨ ਚੱਲ ਰਿਹਾ ਹੈ।” ਯਾਤਰਾ ‘ਚ ਸ਼ਾਮਲ ਹੋਣ ਲਈ ਸੱਦੇ ਦੇ ਸਵਾਲ ‘ਤੇ ਟਿਕੈਤ ਨੇ ਕਿਹਾ,”ਹਾਂ, ਸੱਦੇ ਤਾਂ ਆ ਰਹੇ ਹਨ ਕਾਂਗਰਸ ਨੇਤਾਵਾਂ ਦੇ। ਇਨ੍ਹਾਂ ਦੀ ਕੀ ਖੇਤੀ ਨੀਤੀ ਹੈ, ਇਸ ਨੂੰ ਲੈ ਕੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ। ਅਸੀਂ 9 ਜਨਵਰੀ ਨੂੰ ਇਨ੍ਹਾਂ (ਕਾਂਗਰਸ ਨੇਤਾਵਾਂ) ਨਾਲ ਹਰਿਆਣਾ ‘ਚ ਗੱਲ ਕਰਾਂਗੇ।” ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ‘ਚ ਪ੍ਰਵੇਸ਼ ਕਰੇਗੀ।

Add a Comment

Your email address will not be published. Required fields are marked *