ਪੁਰਾਣੀਆਂ ਹਰਕਤਾਂ ’ਤੇ ਵਾਪਸ ਆਇਆ ਕੇ. ਆਰ. ਕੇ., ‘ਬ੍ਰਹਮਾਸਤਰ’ ਤੇ ਕਰਨ ਜੌਹਰ ਨੂੰ ਲੈ ਕੇ ਕੀਤਾ ਇਹ ਟਵੀਟ

ਮੁੰਬਈ – ਕੇ. ਆਰ. ਕੇ. ਜੇਲ ਤੋਂ ਬਾਹਰ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਚੁੱਪ-ਚੁੱਪ ਸੀ ਪਰ ਹੁਣ ਉਸ ਨੇ ਆਪਣੀ ਚੁੱਪੀ ਹੌਲੀ-ਹੌਲੀ ਤੋੜਨੀ ਸ਼ੁਰੂ ਕਰ ਦਿੱਤੀ ਹੈ। ਕੇ. ਆਰ. ਕੇ. ਦੇ ਤਾਜ਼ਾ ਟਵੀਟ ਤੋਂ ਇਹ ਸਾਫ ਦੇਖਣ ਨੂੰ ਮਿਲ ਰਿਹਾ ਹੈ। ਆਪਣੇ ਤਾਜ਼ਾ ਟਵੀਟ ’ਚ ਕੇ. ਆਰ. ਕੇ. ਲਿਖਦੇ ਹਨ, ‘‘ਮੈਂ ਫ਼ਿਲਮ ‘ਬ੍ਰਹਮਾਸਤਰ’ ਦਾ ਰੀਵਿਊ ਨਹੀਂ ਕੀਤਾ, ਫਿਰ ਵੀ ਲੋਕ ਇਸ ਨੂੰ ਸਿਨੇਮਾਘਰਾਂ ’ਚ ਦੇਖਣ ਨਹੀਂ ਜਾ ਰਹੇ।’’

ਕੇ. ਆਰ. ਕੇ. ਨੇ ਅੱਗੇ ਲਿਖਿਆ, ‘‘ਇਸ ਤੋਂ ਸਾਫ ਹੈ ਕਿ ‘ਬ੍ਰਹਮਾਸਤਰ’ ਡਿਜ਼ਾਸਟਰ ਹੈ। ਉਮੀਦ ਕਰਦਾ ਹਾਂ ਕਿ ਕਰਨ ਜੌਹਰ ਫ਼ਿਲਮ ਦੀ ਅਸਫਲਤਾ ਦਾ ਦੋਸ਼ ਮੇਰੇ ’ਤੇ ਨਹੀਂ ਲਗਾਏਗਾ, ਜਿਵੇਂ ਬਾਕੀ ਬਾਲੀਵੁੱਡ ਦੇ ਲੋਕ ਲਗਾਉਂਦੇ ਹਨ।’’

ਦੱਸ ਦੇਈਏ ਕਿ ‘ਬ੍ਰਹਮਾਸਤਰ’ ਫ਼ਿਲਮ ਦੇ ਡਾਇਰੈਕਟਰ ਅਯਾਨ ਮੁਖਰਜੀ ਨੇ ਅੱਜ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ‘ਬ੍ਰਹਮਾਸਤਰ’ ਦਾ ਦੂਜਾ ਹਫ਼ਤਾ ਸ਼ੁਰੂ ਹੋਣ ’ਤੇ ਖ਼ੁਸ਼ੀ ਪ੍ਰਗਟਾਈ ਹੈ ਤੇ ਨਾਲ ਇਹ ਵੀ ਦੱਸਿਆ ਕਿ ਫ਼ਿਲਮ ਨੇ ਪਹਿਲੇ ਹਫ਼ਤੇ ਦੁਨੀਆ ਭਰ ’ਚ 300 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ।

Add a Comment

Your email address will not be published. Required fields are marked *