ਕਾਲੀ ਦੀਵਾਲੀ ਮਨਾਉਣਗੇ ਗਾਇਕ ਬੱਬੂ ਮਾਨ, ਬੰਦੀ ਸਿੰਘ ਰਿਹਾਅ ਨਾ ਹੋਣ ’ਤੇ ਪ੍ਰਗਾਟਾਇਆ ਰੋਸ

 ਭਾਰਤ ਦੇਸ਼ ’ਚ ਅੱਜ ਦੀਵਾਲੀ ਦਾ ਤਿਓਹਾਰ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹਰ ਕੋਈ ਦੀਵਾਲੀ ਦੇ ਰੰਗ ’ਚ ਰੰਗਿਆਂ ਨਜ਼ਰ ਆ ਰਿਹਾ ਹੈ। ਪੰਜਾਬੀ ਸਿਤਾਰੇ ਦੀਵਾਲੀ ’ਤੇ ਅਪਣੇ- ਆਪਣੇ ਅੰਦਾਜ਼ ’ਚ ਪ੍ਰਸ਼ੰਸਕਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।

ਹਾਲਾਂਕਿ ਇਸ ਦੌਰਾਨ ਦੀਵਾਲੀ ਮੌਕੇ ’ਤੇ ਪੰਜਾਬੀ ਮਸ਼ਹੂਰ ਗਾਇਕ ਬੱਬੂ ਮਾਨ ਨੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਹੈ। ਗਾਇਕ ਨੇ ਇਸ ਦੀ ਅਪੀਲ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਦਿੱਤੀ ਹੈ। ਬੱਬੂ ਮਾਨ ਨੇ ਪੋਸਟ ’ਚ ਲਿਖਿਆ ਕਿ ‘ਵਿਛੜੇ ਗੱਭਰੂਆਂ ਦਾ ਅਫ਼ਸੋਸ ਐ, ਬੰਦੀ ਸਿੰਘ ਰਿਹਾਅ ਨੀ ਹੋਏ ਰੋਸ ਐ, ਲਿਖਤਾਂ ਨਾਲ ਤੋੜਾ ਲਾਵਾਂਗੇ, ਐਤਕੀਂ ਦੀਵਾਲੀ ਕਾਲੀ ਮਨਾਵਾਂਗੇ, ਬੇਈਮਾਨ।’

ਇਸ ਪੋਸਟ ਨੂੰ ਦੇਖ ਕੇ ਹਰ ਕੋਈ ਚੰਗਾ ਹੁੰਗਾਰਾ ਦੇ ਰਿਹਾ ਹੈ ਅਤੇ ਪੋਸਟ ਨੂੰ ਪਸੰਦ ਵੀ ਕਰ ਰਿਹਾ ਹੈ। ਦੱਸ ਦਈਏ ਬੱਬੂ ਮਾਨ ਹਮੇਸ਼ਾ ਪੰਜਾਬ ਦੇ ਹਰ ਮੁੱਦੇ ਤੇ ਬੇਬਾਕੀ ਨਾਲ ਬੋਲਦੇ ਹਨ।ਇਸ ਦੇ ਨਾਲ ਨਾਲ ਹੀ ਬੱਬੂ ਮਾਨ ਆਪਣੇ ਗੀਤ ‘ਕੱਲਮ ਕੱਲਾ’ ਨੂੰ ਲੈ ਕੇ ਸੁਰਖੀਆਂ ’ਚ ਸਨ। ਉਨ੍ਹਾਂ ਨੇ ਇਸ ਗੀਤ ਨੂੰ ਹਾਲ ਹੀ ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਚੰਗਾ ਹੁੰਗਾਰਾ ਮਿਲ ਰਿਹਾ ਹੈ।

Add a Comment

Your email address will not be published. Required fields are marked *