ਪਾਕਿਸਤਾਨੀ ਅਦਾਕਾਰਾ ਸਾਦੀਆ ਖ਼ਾਨ ਨੂੰ ਡੇਟ ਕਰ ਰਹੇ ਆਰੀਅਨ ਖ਼ਾਨ

ਮੁੰਬਈ – ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਤੇ ਪਾਕਿਸਤਾਨੀ ਅਦਾਕਾਰਾ ਸਾਦੀਆ ਖ਼ਾਨ ਦਾ ਨਾਂ ਪਿਛਲੇ ਕੁਝ ਦਿਨਾਂ ਤੋਂ ਨਾਲ ਜੋੜਿਆ ਜਾ ਰਿਹਾ ਹੈ। ਨਵੇਂ ਸਾਲ ਮੌਕੇ ਦੋਵਾਂ ਦੀਆਂ ਇਕੱਠਿਆਂ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਅਜਿਹੀਆਂ ਖ਼ਬਰਾਂ ਸਨ ਕਿ ਆਰੀਅਨ ਖ਼ਾਨ ਪਾਕਿਸਤਾਨੀ ਅਦਾਕਾਰਾ ਨਾਲ ਰਿਲੇਸ਼ਨਸ਼ਿਪ ’ਚ ਹਨ।

ਇਨ੍ਹਾਂ ਚਰਚਾਵਾਂ ਤੇ ਖ਼ਬਰਾਂ ’ਤੇ ਸਾਦੀਆ ਖ਼ਾਨ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ ਤੇ ਪੂਰਾ ਸੱਚ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ। ਸਾਦੀਆ ਖ਼ਾਨ ਨੇ ਹਾਲ ਹੀ ’ਚ ਯੂ. ਏ. ਈ. ਤੋਂ ਗੱਲਬਾਤ ਕਰਦਿਆਂ ਆਪਣੇ ਤੇ ਆਰੀਅਨ ਦਾ ਨਾਂ ਇਕੱਠਿਆਂ ਜੋੜੇ ਜਾਣ ’ਤੇ ਚੁੱਪੀ ਤੋੜੀ ਹੈ। ਪਾਕਿਸਤਾਨੀ ਅਦਾਕਾਰਾ ਨੇ ਕਿਹਾ, ‘‘ਇਹ ਕਿੰਨਾ ਅਜੀਬ ਹੈ ਕਿ ਪੂਰੀ ਗੱਲ ਜਾਣੇ ਬਿਨਾਂ ਲੋਕ ਆਰੀਅਨ ਤੇ ਮੇਰੇ ਬਾਰੇ ਕਹਾਣੀ ਬਣਾ ਰਹੇ ਹਨ। ਖ਼ਬਰ ਦੇ ਨਾਂ ’ਤੇ ਜੋ ਕੁਝ ਵੀ ਚੱਲ ਰਿਹਾ ਹੈ, ਉਸ ’ਤੇ ਪਾਬੰਦੀ ਲਗਾਉਣ ਦੀ ਲੋੜ ਹੈ।’’

ਸਾਦੀਆ ਖ਼ਾਨ ਨੇ ਇੰਟਰਵਿਊ ’ਚ ਦੱਸਿਆ, ‘‘ਆਰੀਅਨ ਖ਼ਾਨ ਨੂੰ ਉਹ ਦੁਬਈ ਵਿਖੇ ਨਵੇਂ ਸਾਲ ਦੀ ਪਾਰਟੀ ’ਚ ਮਿਲੀ ਸੀ। ਜਿਥੇ ਉਨ੍ਹਾਂ ਦੋਵਾਂ ਨੇ ਗੱਲਬਾਤ ਕੀਤੀ ਤੇ ਤਸਵੀਰਾਂ ਖਿੱਚਵਾਈਆਂ। ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਡੇਟਿੰਗ ਕਰ ਰਹੇ ਹਾਂ। ਉਸ ਪਾਰਟੀ ’ਚ ਮੈਂ ਇਕੱਲੀ ਨਹੀਂ ਸੀ, ਜਿਸ ਨਾਲ ਆਰੀਅਨ ਨੇ ਤਸਵੀਰਾਂ ਖਿੱਚੀਆਂ ਹੋਣ, ਉਥੇ ਕਈ ਲੋਕ ਸਨ ਪਰ ਪਤਾ ਨਹੀਂ ਕਿਉਂ ਸਿਰਫ ਮੇਰੀ ਤਸਵੀਰ ਦੀ ਚਰਚਾ ਹੋ ਰਹੀ ਹੈ।’’

ਸਾਦੀਆ ਖ਼ਾਨ ਨੇ ਨਾਲ ਹੀ ਕਿਹਾ, ‘‘ਇਹ ਸਾਰੀਆਂ ਅਫਵਾਹਾਂ ਬੇਬੁਨਿਆਦ ਹਨ ਤੇ ਆਰੀਅਨ ਕਾਫੀ ਚੰਗਾ ਮੁੰਡਾ ਹੈ, ਕਿਰਪਾ ਕਰਕੇ ਬੇਬੁਨਿਆਦ ਚਰਚਾਵਾਂ ਬੰਦ ਕਰੋ।’’

ਪਾਕਿਸਤਾਨੀ ਅਦਾਕਾਰਾ ਦੀਆਂ ਇਨ੍ਹਾਂ ਸਾਰੀਆਂ ਗੱਲਾਂ ਤੋਂ ਸਾਫ ਹੋ ਗਿਆ ਹੈ ਕਿ ਸ਼ਾਹਰੁਖ ਖ਼ਾਨ ਦੇ ਲਾਡਲੇ ਪਾਕਿਸਤਾਨੀ ਅਦਾਕਾਰਾ ਸਾਦੀਆ ਖ਼ਾਨ ਨਾਲ ਕਿਸੇ ਰਿਸ਼ਤੇ ’ਚ ਨਹੀਂ ਹਨ।

Add a Comment

Your email address will not be published. Required fields are marked *