UK ਦੇ ਸਿੱਖ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਜਲੰਧਰ – ਯੂ. ਕੇ. ਦੇ ਸਲੋਹ ਤੋਂ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਸੰਸਦ ’ਚ ਗਾਜ਼ਾ-ਇਜ਼ਰਾਈਲ ਜੰਗ ਸਬੰਧੀ ਸਕਾਟਿਸ਼ ਨੈਸ਼ਨਲ ਪਾਰਟੀ ਵੱਲੋਂ ਲਿਆਂਦੇ ਮਤੇ ’ਤੇ ਵੋਟ ਨਾ ਪਾਉਣ ਤੋਂ ਬਾਅਦ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਢੇਸੀ ਨੇ ਸਕਾਟਿਸ਼ ਨੈਸ਼ਨਲ ਪਾਰਟੀ ਵੱਲੋਂ ਇਜ਼ਰਾਈਲ-ਹਮਾਸ ਜੰਗਬੰਦੀ ਕਰਨ ਦੀ ਮੰਗ ਕਰਦੇ ਹੋਏ ਪੇਸ਼ ਕੀਤੇ ਗਏ ਮਤੇ ’ਤੇ ਵੋਟ ਪਾਉਣ ਤੋਂ ਪ੍ਰਹੇਜ਼ ਕੀਤਾ ਹੈ। ਅਹਿੰਸਾ ’ਤੇ ਦੁਵੱਲੇ ਹੱਲ ਲਈ ਸਥਾਈ ਸ਼ਾਂਤੀ ਵੱਲ ਕਦਮ ਚੁੱਕਣ ਲਈ ਲੇਬਰ ਪਾਰਟੀ ਵੱਲੋਂ ਪੇਸ਼ ਕੀਤੇ ਗਏ ਮਤੇ ਲਈ ਵੋਟ ਪਾਈ ਸੀ ।

ਲੇਬਰ ਨੇਤਾ ਸਰ ਕੀਰ ਸਟਾਰਮਰ ਨੇ ਆਪਣੇ ਸੰਸਦਾਂ ਨੂੰ ਸਕਾਟਿਸ਼ ਨੈਸ਼ਨਲ ਪਾਰਟੀ ਮਤੇ ’ਤੇ ਪ੍ਰਹੇਜ਼ ਕਰਨ ਲਈ ਕਿਹਾ ਸੀ, ਜਦਕਿ ਉਸ ਦੇ 8 ਫਰੰਟ ਬੈਂਚਰਾਂ ਨੇ ਇਸ ਲਈ ਵੋਟ ਪਾਉਣ ਲਈ ਅਸਤੀਫ਼ਾ ਦਿੱਤਾ ਸੀ। ਢੇਸੀ ਨੂੰ ਐੱਸ. ਐੱਨ. ਪੀ. ਮੋਸ਼ਨ ’ਤੇ ਗੈਰ-ਹਾਜ਼ਰ ਰਹਿਣ ਕਾਰਨ ਦੁਰ-ਵਿਵਹਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਜਾਣਕਾਰੀ ਅਨੁਸਾਰ ਇਸ ਮਾਮਲੇ ’ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ਬਾਰੇ ਤਨਮਨਜੀਤ ਸਿੰਘ ਢੇਸੀ ਨੇ ਆਖਿਆ ਕਿ ਮੈਂ ਇਨਸਾਨ ਹੋਣ ਦੇ ਨਾਤੇ ਤੁਹਾਨੂੰ ਦੱਸਦਾ ਹਾਂ, ਅਸੀਂ ਅਕਸਰ ਗੇਟ ਬ੍ਰੇਕਸ਼ਿਤ ਡਨ ਅਤੇ ਟੇਕ ਬੈਕ ਕੰਟਰੋਲ ਵਰਗੇ ਨਾਅਰਿਆਂ ਤੇ ਆਵਾਜ਼ਾਂ ’ਤੇ ਫਿਕਸ ਹੋ ਜਾਂਦੇ ਹਾਂ। ਵਾਸਤਵ ’ਚ ਬੇਸ਼ਕ ਹੱਲ ਬਹੁਤ ਜ਼ਿਆਦਾ ਗੁੰਝਲਦਾਰ ਹਨ।

ਗਾਜ਼ਾ ਸੰਕਟ ਸਬੰਧੀ ਮੈਂ ਪ੍ਰਵਾਨ ਕਰਦਾ ਹਾਂ ਕਿ ਲੋਕ ਜੰਗਬੰਦੀ ਸ਼ਬਦ ’ਤੇ ਕੇਂਦ੍ਰਿਤ ਹੋ ਗਏ ਹਨ ਤੇ ਬਹੁਤ ਸਾਰੇ ਮੰਨਦੇ ਹਨ ਕਿ ਇਸ ਨੂੰ ਪ੍ਰਾਪਤ ਕਰਨ ਲਈ ਉਸ ਰਾਤ ਸਿਰਫ਼ ਇਕ ਵੋਟ ਸੀ ਐੱਸ. ਐੱਨ. ਪੀ. ਸੋਧ, ਜੋ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਆਨ ਲਾਈਨ ਵਿਆਪਕ ਤੌਰ ’ਤੇ ਪ੍ਰਸਾਰਿਤ ਕੀਤੀ ਗਈ ਸੀ। ਅਸਲ ’ਚ ਕਈ ਸੋਧਾਂ ਸਨ, ਜਿਨ੍ਹਾਂ ਨੂੰ ਕੰਜ਼ਰਵੇਟਿਵ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਸੀ।

Add a Comment

Your email address will not be published. Required fields are marked *