ਖਰਾਬ ਮੌਸਮ ਕਾਰਨ ਐਨਜੈਕ ਡੇਅ ਕਮੋਰਲ ਸੇਵਾਵਾਂ ਕੀਤੀਆਂ ਗਈਆਂ ਰੱਦ
April 25, 2024
ਆਕਲੈਂਡ – ਵਲੰਿਗਟਨ ਵਿੱਚ ਹਰ ਸਾਲ ਐਨਜ਼ੈਕ ਡੇਅ ਮੌਕੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਕਰਵਾਈਆਂ ਜਾਣ ਵਾਲੀਆਂ ਵਿਸ਼ੇਸ਼ ਕਮੋਰਲ ਸਰਵਿਸਜ਼ ਅੱਜ ਖਰਾਬ ਮੌਸਮ ਕਾਰਨ ਰੱਦ ਕਰ ਦਿੱਤੀਆਂ ਗਈਆਂ ਹਨ। ਮਨਿਸਟਰੀ ਆਫ ਕਲਚਰ ਐਂਡ ਹੈਰੀਟੇਜ ਨੇ ਇਸ ਬਾਰੇ ਬਿਆਨ ਦਿੰਦਿਆਂ ਕਿਹਾ ਕਿ ਇਹ ਬਹੁਤ ਮੰਦਭਾਗਾ ਰਿਹਾ ਹੈ ਕਿ ਖਰਾਬ ਮੌਸਮ ਕਾਰਨ ਅਜਿਹਾ ਫੈਸਲਾ ਲੈਣਾ ਪਿਆ ਹੈ। ਇਹ ਕਮੋਰਲ ਸਰਵਿਸਜ਼ ਪੁਕੀਆਹੁ ਨੈਸ਼ਨਲ ਵਾਰ ਮੈਮੋਰੀਅਲ ਪਾਰਕ ਵਿੱਚ ਸਵੇਰੇ 11 ਵਜੇ ਹੋਣੀਆਂ ਸਨ, ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿਊਜੀਲੈਂਡ ਭਰ ਤੋਂ ਹਜਾਰਾਂ ਲੋਕਾਂ ਦੇ ਇੱਕਠ ਹੋਣ ਦੀ ਸੰਭਾਵਨਾ ਸੀ।

