ਕੰਵਰ ਗਰੇਵਾਲ ਦੇ ਲਾਇਵ ਸ਼ੋਅ ਦੀਆਂ ਤਿਆਰੀਆਂ ਮੁੰਕਮਲ-ਔਕਲੈਂਡ

ਔਕਲੈਂਡ- ਕੰਵਰ ਗਰੇਵਾਲ ਇੱਕ ਪੰਜਾਬੀ ਸੂਫੀ ਗਾਇਕ ਅਤੇ ਗੀਤਕਾਰ ਹੈ ਜੋ ਪੰਜਾਬੀ ਸੰਗੀਤ ਉਦਯੋਗ ਨਾਲ ਜੁੜਿਆ ਹੋਇਆ ਹੈ। ਉਹ ਪੰਜਾਬ ਦੇ ਸਭ ਤੋਂ ਰਹੱਸਮਈ ਗਾਇਕਾਂ ਵਿੱਚੋਂ ਇੱਕ ਹੈ। ਹਰ ਵਿਅਕਤੀ ਆਪਣੀ ਦਿਲਚਸਪੀ ਦੇ ਖੇਤਰ ਦੇ ਆਧਾਰ ‘ਤੇ ਗੀਤ ਸੁਣਦਾ ਹੈ, ਪਰ ਪੰਜਾਬੀ ਵਿਰਸੇ ਲਈ ਗਾਉਣ ਵਾਲੇ ਬਹੁਤ ਘੱਟ ਗਾਇਕ ਹਨ। ਪੰਜਾਬ ਦੇ ਪ੍ਰਸਿੱਧ ਸੂਫੀ ਅਤੇ ਸ਼ਾਇਰੀ ਦੇ ਮਾਲਕ ਕੰਵਰ ਗਰੇਵਾਲ ਨੇ ਦੁਨਿਆਂ ਭਰ ਵਿੱਚ ਆਪਣੇ ਸੁਰਾਂ ਦਾ ਯਾਦੂ ਫੈਲਾਇਆ ਹੋਇਆ ਹੈ। ਬਲੈਕਸਟੋਟਨ ਅਤੇ ਅਫਸਰ ਪ੍ਰੋਡਕਸ਼ਨ ਦੀ ਪੇਸ਼ਕਸ਼ ਅਤੇ ਰਾਣਾ ਹੈਰੀ ਵੱਲੋਂ ਸੂਫੀਆਨਾ, ਬਾਬਾ ਬੁੱਲ੍ਹੇ ਸ਼ਾਹ ਦੀ ਸ਼ਾਇਰੀ ਨੂੰ ਸੁਰਾਂ ਸੰਗ ਸਮੇਟਣ ਵਾਲਾ ਜੋਗੀ ਦਿੱਖ ਵਰਗਾ ਵਖੱਰੇ ਅੰਦਾਜ਼ ਦਾ ਗਾਇਕ ਕੰਵਰ ਗਰੇਵਾਲ ਨਿਊਜ਼ੀਲੈਂਡ ਦੇ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ । ਨਿਊਜ਼ੀਲੈਂਡ ਵਿੱਚ ਔਕਲੈਂਡ ਤੋਂ ਇਲਾਵਾ ਵਲਿੰਗਟਨ, ਕ੍ਰਾਈਸਟਚਰਚ, ਟੌਰੰਗਾ ਅਤੇ ਹੇਸਟਿੰਗਜ਼ ਸ਼ਹਿਰਾਂ ਦੇ ਵਿੱਚ ਲਾਇਵ ਸ਼ੋਅ ਹੋ ਰਹੇ ਹਨ ।ਇਹ ਸ਼ੋਅ 19 ਨਵੰਬਰ ਨੂੰ ਡਿਊ ਡ੍ਰੌਪ ਇਵੈਂਟਸ ਸੈਂਟਰ ਆਕਲੈਂਡ ਵਿਖੇ  ਹੋਣ ਜਾ ਰਿਹਾ ਹੈ। ਇਸ ਪ੍ਰੋਗਰਾਮ ਬਾਰੇ ਹਰਦੇਵ ਬਰਾੜ ਨਾਲ ਗੱਲਬਾਤ ਸਾਂਝੀ ਕਰਦਿਆਂ ਲਵਦੀਪ ਨੇ ਦੱਸਿਆ ਇਸ ਸ਼ੋਅ ਦੀਆਂ ਸਾਰੀਆਂ ਤਿਆਰੀਆਂ ਮੁੰਕਮਲ ਹੋ ਚੁੱਕੀਆਂ ਹਨ। ਪ੍ਰੋਗਰਾਮ ਦੀ ਐਟਰੀ ਦ ਰਾਮਦਾ ਹੋਟਲ ਦੇ ਅੱਗੇ ਮੁੱਖ ਪ੍ਰਵੇਸ਼ ਦੁਆਰ ਰਾਹੀਂ ਸ਼ਾਮ 6:30 ਵਜੇ ਤੋਂ ਅਤੇ ਸ਼ੋਅ 7.00 ਵਜੇ ਸ਼ੁਰੂ ਹੋਵੇਗਾ। ਇਸ ਸਮਾਗਮ ਲਈ ਪਾਰਕਿੰਗ ਮੁਫਤ ਹੈ। ਇਹ ਇੱਕ ਪਰਿਵਾਰਿਕ ਸ਼ੋਅ ਹੋਵੇਗਾ। ਖਾਣ-ਪੀਣ ਲਈ ਸਟੋਲ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ। ਸਕਿਊਰਟੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਟਿਕਟ ਦੀ ਬੁਕਿੰਗ ਅਜੇ ਵੀ ਜਾਰੀ ਹੈ ਜੇਕਰ ਕੋਈ ਅਜੇ ਵੀ ਟਿਕਟ ਲੈਣਾ ਚਾਹੁੰਦੇ ਹੈ ਤਾਂ ਜਲਦ ਤੋਂ ਜਲਦ ਟਿਕਟ https://www.eventfinda.co.nz ਵੈੱਬਸਾਇਟ ਤੋਂ ਆਨਲਾਇਨ ਟਿਕਟ ਬੁੱਕ ਕਰ ਸਕਦਾ ਹੈ। ਵਧੇਰੇ ਜਾਣਕਾਰੀ ਲਈ ਤੁਸੀ ਲਵਪ੍ਰੀਤ (027 439 7050) ਜਾਂ ਹੈਰੀ ਰਾਣਾ ( 020 4100 0111) ਦੇ ਫੋਨ ਨੰਬਰ ਤੇ ਸੰਪਰਕ ਕਰ ਸਕਦੇ ਹੋ।

Add a Comment

Your email address will not be published. Required fields are marked *