ਕੈਲੀਫੋਰਨੀਆ ’ਚ ਟਰੱਕ ਡਰਾਈਵਰ ਦਾ ਗੋਲ਼ੀਆਂ ਮਾਰ ਕੇ ਕਤਲ

ਲੰਘੇ ਵੀਰਵਾਰ ਦਿਨ-ਦਿਹਾੜੇ ਕੈਲੀਫੋਰਨੀਆ ਦੇ ਸ਼ਹਿਰ ਲੇਥਰੋਪ ਵਿਖੇ ਫ੍ਰੀਵੇਅ 5 ’ਤੇ ਐਮਾਜ਼ੋਨ ਕੰਪਨੀ ਦੇ ਟਰੱਕ ਡਰਾਈਵਰ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲ਼ੀਆਂ ਮਾਰ ਕੇ ਹਲਾਕ ਕਰਨ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ। ਮਰਨ ਵਾਲੇ ਡਰਾਈਵਰ ਦੀ ਪਛਾਣ ਇਲਖੋਮ ਸ਼ੋਡੀਏਵ (37) ਵਜੋਂ ਹੋਈ ਹੈ, ਜੋ ਉੱਤਰੀ ਕੈਰੋਲੀਨਾ ਦਾ ਰਹਿਣ ਵਾਲਾ ਸੀ।

ਜਾਣਕਾਰੀ ਮੁਤਾਬਕ ਵੀਰਵਾਰ ਦੁਪਹਿਰ ਤਕਰੀਬਨ 12.48 ’ਤੇ ਡਰਾਈਵਰ ਇਲਖੋਮ ਸ਼ੋਡੀਏਵ ਆਪਣੇ ਟਰੱਕ ਵਿਚ ਫ੍ਰੀਵੇਅ 5 ’ਤੇ ਨੌਰਥ ਬੌਡ ਜਾ ਰਿਹਾ ਸੀ, ਜਦੋਂ ਹਾਈਵੇਅ 120 ਲਾਗੇ ਉਸ ਦੇ ਟਰੱਕ ’ਤੇ ਅਣਪਛਾਤੇ ਹਮਲਾਵਰਾਂ ਨੇ ਗੋਲ਼ੀਆਂ ਦਾਗ਼ ਦਿੱਤੀਆ। ਗੋਲ਼ੀਆਂ ਲੱਗਣ ਕਾਰਨ ਟਰੱਕ ਆਊਟ ਆਫ ਕੰਟਰੋਲ ਹੋ ਗਿਆ ਅਤੇ ਲੂਇਸ ਐਵੇਨਿਊ ਲਾਗੇ ਫ੍ਰੀਵੇਅ ਤੋਂ ਹੇਠਾਂ ਉਤਰ ਕੇ ਦੋ ਖੜ੍ਹੀਆਂ ਕਾਰਾਂ ਨਾਲ ਟਕਰਾ ਕੇ ਬਿਲਡਿੰਗ ਨਾਲ ਵੱਜ ਕੇ ਰੁਕਿਆ।

ਡਰਾਈਵਰ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਹਾਈਵੇਅ ਪੈਟਰੋਲ ਹਮਲਾਵਰਾਂ ਦੀ ਭਾਲ ਕਰ ਰਿਹਾ ਅਤੇ ਉਹ ਪਬਲਿਕ ਤੋਂ ਮਦਦ ਮੰਗ ਰਹੇ ਹਨ ਤਾਂ ਕਿ ਦੋਸ਼ੀਆਂ ਦੀ ਸ਼ਨਾਖ਼ਤ ਹੋ ਸਕੇ। ਐਮਾਜ਼ੋਨ ਦੀ ਬੁਲਾਰਨ ਨੇ ਆਪਣੇ ਡਰਾਈਵਰ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਐਮਾਜ਼ੋਨ ਇਸ ਦੁੱਖ ਦੀ ਘੜੀ ’ਚ ਮ੍ਰਿਤਕ ਡਰਾਈਵਰ ਦੇ ਪਰਿਵਾਰ ਨਾਲ ਖੜ੍ਹਾ ਹੈ।

Add a Comment

Your email address will not be published. Required fields are marked *