54ਵੇਂ IFFI ਮਹਾਉਤਸਵ 2023 ’ਚ ‘ਗਾਲਾ ਪ੍ਰੀਮੀਅਰ’ ਕੇਂਦਰ ’ਚ ਹੋਣਗੇ : ਅਨੁਰਾਗ ਠਾਕੁਰ

ਜੈਤੋ – ਗੋਆ ’ਚ ਹੋਣ ਜਾ ਰਹੇ 54ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹਾਉਤਸਵ (ਆਈ. ਐੱਫ. ਐੱਫ. ਆਈ.) ’ਚ ਬਲਾਕਬਾਸਟਰ ਫਿਲਮਾਂ ਅਤੇ ਵੈੱਬ ਸੀਰੀਜ਼ ਦਾ ਵਿਸ਼ਾਲ ਮੇਲਾ ਲੱਗਣ ਵਾਲਾ ਹੈ। 54ਵੇਂ ਆਈ. ਐੱਫ. ਐੱਫ. ਆਈ. ਮਹਾਉਤਸਵ ਲਈ ਰਾਸ਼ਟਰੀ ਫਿਲਮ ਵਿਕਾਸ ਨਿਗਮ ਲਿਮਟਿਡ (ਐੱਨ. ਐੱਫ. ਡੀ. ਸੀ.) ‘ਗਾਲਾ ਪ੍ਰੀਮੀਅਰਾਂ’ ਦਾ ਬਹੁਪੱਖੀ ਦੂਜਾ ਐਡੀਸ਼ਨ ਪੇਸ਼ ਕਰਦੇ ਹੋਏ ਬੇਹੱਦ ਉਤਸ਼ਾਹਿਤ ਹੈ। 

ਫਿਲਮ ਸਿਤਾਰਿਆਂ ਨੂੰ ਦਰਸ਼ਕਾਂ ਦੇ ਨਾਲ ਜੋੜਨ, ਕੌਮਾਂਤਰੀ ਸਿਨੇਮਾਈ ਕਲਾਤਮਕਤਾ ਦਾ ਉਤਸਵ ਮਨਾਉਣ ਅਤੇ ਇਸ ਮਹਾਉਤਸਵ ਦੇ ਮੂਲ ਸਿਧਾਂਤਾਂ ਨੂੰ ਬਰਕਰਾਰ ਰੱਖਦੇ ਹੋਏ ਫਿਲਮਾਂ ਦੀ ਸ਼ਾਨਦਾਰ ਲੜੀ ਸਾਹਮਣੇ ਲਿਆਉਣ ਲਾਈ ਇਸ ਸੈਗਮੈਂਟ ਨੂੰ ਬੇਹੱਦ ਸਾਵਧਾਨੀ ਨਾਲ ਤਿਆਰ ਕੀਤਾ ਗਿਆ ਹੈ। ਇਸ ਆਈ. ਐੱਫ. ਐੱਫ. ਆਈ. ’ਚ ਕਈ ਫੀਚਰ ਫਿਲਮਾਂ ਦੇ ਵਰਲਡ ਪ੍ਰੀਮੀਅਰ ਹੋਣਗੇ।

Add a Comment

Your email address will not be published. Required fields are marked *