ਸ਼ਹਿਨਾਜ਼ ਗਿੱਲ ਨੇ ਭਰਾ ਸ਼ਹਿਬਾਜ਼ ਨਾਲ ਕੀਤਾ ਵਾਇਰਲ ‘ਮੋਏ ਮੋਏ’ ਐਕਟ

ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੀ ਹੈ। ਇੰਸਟਾਗ੍ਰਾਮ ’ਤੇ ਸ਼ਹਿਨਾਜ਼ ਦੇ 17 ਮਿਲੀਅਨ ਫਾਲੋਅਰਜ਼ ਹਨ। ਭਾਵੇਂ ਸ਼ਹਿਨਾਜ਼ ਦੀ ਕੋਈ ਨਵੀਂ ਫ਼ਿਲਮ ਹੋਵੇ ਜਾਂ ਕੋਈ ਨਵਾਂ ਗੀਤ, ਉਹ ਅਕਸਰ ਆਪਣੇ ਚਾਹੁਣ ਵਾਲਿਆਂ ਨੂੰ ਇਸ ਸਬੰਧੀ ਅਪਡੇਟ ਕਰਦੀ ਰਹਿੰਦੀ ਹੈ।

ਇਸ ਦੇ ਨਾਲ ਹੀ ਸ਼ਹਿਨਾਜ਼ ਆਪਣੀਆਂ ਫਨੀ ਵੀਡੀਓਜ਼ ਨਾਲ ਵੀ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ’ਚ ਕੋਈ ਕਸਰ ਨਹੀਂ ਛੱਡਦੀ ਹੈ। ਇਸੇ ਤਰ੍ਹਾਂ ਦੀ ਇਕ ਨਵੀਂ ਫਨੀ ਵੀਡੀਓ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਸ਼ਹਿਨਾਜ਼ ਗਿੱਲ ਨੂੰ ਭਰਾ ਸ਼ਹਿਬਾਜ਼ ਨਾਲ ਵਾਇਰਲ ‘ਮੋਏ ਮੋਏ’ ਐਕਟ ਕਰਦੇ ਦੇਖਿਆ ਜਾ ਸਕਦਾ ਹੈ। ਦੋਵਾਂ ਦੀ ਇਹ ਮਜ਼ੇਦਾਰ ਵੀਡੀਓ ਤੁਹਾਡੇ ਚਿਹਰੇ ’ਤੇ ਹਾਸਾ ਲਿਆ ਦੇਵੇਗੀ। 13 ਘੰਟਿਆਂ ’ਚ ਇਸ ਵੀਡੀਓ ਨੂੰ 4.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਿਸ ਨੂੰ 2 ਲੱਖ ਤੋਂ ਵੱਧ ਲੋਕ ਲਾਈਕ ਵੀ ਕਰ ਚੁੱਕੇ ਹਨ। ਦੱਸ ਦੇਈਏ ਕਿ ਸ਼ਹਿਨਾਜ਼ ਨੂੰ ਆਖਰੀ ਵਾਰ ‘ਥੈਂਕ ਯੂ ਵਾਰ ਕਮਿੰਗ’ ਫ਼ਿਲਮ ’ਚ ਦੇਖਿਆ ਗਿਆ ਸੀ। ਨਾਲ ਹੀ ਉਹ ਹਾਲ ਹੀ ’ਚ ਰਿਲੀਜ਼ ਹੋਏ ਇਕ ਗੀਤ ’ਚ ਵੀ ਫੀਚਰ ਕਰ ਚੁੱਕੀ ਹੈ।

Add a Comment

Your email address will not be published. Required fields are marked *